ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ 2024 ਲਈ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 15 ਉਮੀਦਵਾਰ ਜਨਰਲ ਵਰਗ ਦੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਉਮੀਦਵਾਰ ਹੋਣਗੇ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ। ਵੇਣੂਗੋਪਾਲ ਨੇ ਕਿਹਾ, 'ਅਸੀਂ ਅੱਜ 39 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਰਹੇ ਹਾਂ, ਜਿਸ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਸ਼ਾਮਲ ਹਨ। ਇਸ ਸੂਚੀ ਵਿੱਚ 15 ਲੋਕ ਜਨਰਲ ਵਰਗ ਦੇ ਹਨ ਅਤੇ 24 ਲੋਕ ਐਸਸੀ, ਐਸਟੀ, ਓਬੀਸੀ ਅਤੇ ਘੱਟ ਗਿਣਤੀ ਵਰਗ ਦੇ ਹਨ।
- ਲਾਹੌਲ ਦੇ ਉਦੈਪੁਰ 'ਚ ਡਿੱਗਿਆ ਆਈਸਬਰਗ, ਘੰਟਿਆਂ ਤੱਕ ਫਸੇ ਰਹੇ 5 ਲੋਕ, ਮੋਬਾਈਲ 'ਚ ਸਿਗਨਲ ਮਿਲਣ 'ਤੇ ਲਗਾਈ ਮਦਦ ਦੀ ਗੁਹਾਰ
- ਕੇਰਲਾ ਦੇ ਇੱਕ ਸਕੂਲ ਵਿੱਚ ਭਾਰਤ ਦਾ ਪਹਿਲਾ AI ਟੀਚਰ ਲਾਂਚ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ
- ਲੋਕ ਸਭਾ ਚੋਣਾਂ ਕਰਕੇ ਜੰਮੂ-ਕਸ਼ਮੀਰ ਵਿੱਚ ਗਠਜੋੜ ਨੂੰ ਲੈ ਕੇ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਵਿਚਕਾਰ ਟੱਕਰ
- ਸਾਬਕਾ ਪ੍ਰੋਫੈਸਰ ਜੀਐਨ ਸਾਈਬਾਬਾ ਮੀਡੀਆ ਦੇ ਸਾਹਮਣੇ ਹੋਏ ਭਾਵੁਕ, ਕਿਹਾ- ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਜੇਲ੍ਹ ਦੀ ਕੋਠੜੀ 'ਚ ਹਾਂ...
ਉਨ੍ਹਾਂ ਕਿਹਾ, ‘ਅਸੀਂ (ਕਾਂਗਰਸ) ਹੁਣ ਚੋਣ ਮੋਡ ਵਿੱਚ ਆ ਗਏ ਹਾਂ। ਇੱਕ ਪਾਸੇ ਸਾਡੇ ਨੇਤਾ ਰਾਹੁਲ ਗਾਂਧੀ ਭਾਰਤ ਜੋੜੋ ਨਿਆਏ ਯਾਤਰਾ ਕਰ ਰਹੇ ਹਨ। ਇਹ ਯਾਤਰਾ ਹੁਣ ਗੁਜਰਾਤ ਪਹੁੰਚ ਚੁੱਕੀ ਹੈ ਅਤੇ ਕਈ ਰਾਜਾਂ ਨੂੰ ਕਵਰ ਕਰਦੀ ਹੈ… 17 ਮਾਰਚ ਨੂੰ ਮੁੰਬਈ ਵਿੱਚ ਇੱਕ ਵਿਸ਼ਾਲ ਰੈਲੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਮੁੰਬਈ ਰੈਲੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।