ETV Bharat / bharat

ਭਾਰਤੀਆਂ ਨੂੰ ਮਿਲਿਆ ਵੱਡਾ ਤੋਹਫਾ, ਇਸ ਦੇਸ਼ 'ਚ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਜ਼ਰੂਰਤ!

ਕੀ ਤੁਹਾਨੂੰ ਪਤਾ ਹੈ ਕਿ ਭਾਰਤੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਆਈ ਹੈ, ਹੁਣ ਤੁਸੀਂ ਬਿਨ੍ਹਾਂ ਵੀਜ਼ੇ ਤੋਂ ਬਹੁਤ ਸਾਰੇ ਦੇਸ਼ਾਂ ਦੀ ਸੈਰ ਕਰ ਸਕਦੇ ਹੋ।

ਬਿਨਾਂ ਵੀਜ਼ੇ ਦੇ ਘੁੰਮੋ ਅਣਗਿਣਤ ਦੇਸ਼
ਬਿਨਾਂ ਵੀਜ਼ੇ ਦੇ ਘੁੰਮੋ ਅਣਗਿਣਤ ਦੇਸ਼ (ETV BHARAT)
author img

By ETV Bharat Punjabi Team

Published : Oct 30, 2024, 5:47 PM IST

ਨਵੀਂ ਦਿੱਲੀ: ਜਦੋਂ ਵੀ ਕਿਸੇ ਦੇਸ਼ ਜਾਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਚਿੰਤਾ ਵੀਜ਼ਾ ਮਿਲਣ ਦੀ ਹੁੰਦੀ ਹੈ ਕਿਉਂਕਿ ਜੇ ਵੀਜ਼ਾ ਨਹੀਂ ਤਾਂ ਯਾਤਰਾ ਨਹੀਂ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਜਮਾਂ ਵੀ ਲੋੜ ਨਹੀਂ। ਜੀ ਹਾਂ, ਤੁਸੀਂ ਬਲਕਿ ਸਹੀ ਪੜ੍ਹ ਰਹੇ ਹੋ, ਨੋ ਵੀਜ਼ਾ, ਨੋ ਟੈਨਸ਼ਨ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਹੁਣ ਇੱਕ ਨਹੀਂ ਦੋ ਨਹੀਂ ਬਲਕਿ 26 ਦੇਸ਼ਾਂ 'ਚ ਬਿਨ੍ਹਾਂ ਵੀਜ਼ੇ ਤੋਂ ਜਾ ਕੇ ਮੌਜ਼ਾਂ ਮਾਰ ਸਕਦੇ ਹੋ। ਇਸ ਤੋਂ ਇਲਾਵਾ ਭਾਰਤੀ ਹੁਣ 2025 ਤੱਕ ਬਿਨ੍ਹਾਂ ਵੀਜ਼ਾ ਰੂਸ ਦੀ ਯਾਤਰਾ ਕਰ ਸਕਣਗੇ।

ਬਿਨਾਂ ਵੀਜ਼ੇ ਦੇ ਘੁੰਮੋ ਅਣਗਿਣਤ ਦੇਸ਼
ਬਿਨਾਂ ਵੀਜ਼ੇ ਦੇ ਘੁੰਮੋ ਅਣਗਿਣਤ ਦੇਸ਼ (ETV BHARAT)

ਭਾਰਤ ਅਤੇ ਰੂਸ ਬਸੰਤ 2025 ਤੱਕ ਯਾਤਰਾ ਨਿਯਮਾਂ ਨੂੰ ਸੌਖਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਕਦਮ ਦਾ ਉਦੇਸ਼ ਭਾਰਤ ਤੋਂ ਰੂਸ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਧਾਉਣਾ ਹੈ। ਰਿਪੋਰਟ ਵਿੱਚ ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਇਵਗੇਨੀ ਕੋਜ਼ਲੋਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਕਾਰਨ ਜੋ ਕਿ ਇਸ ਸਮੇਂ ਵਿਕਾਸ ਅਧੀਨ ਹੈ, ਰੂਸ ਦੀ ਰਾਜਧਾਨੀ ਆਉਣ ਵਾਲੇ ਭਾਰਤ ਤੋਂ ਸੈਲਾਨੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।

ਵੀਜ਼ਾ ਪਾਬੰਦੀਆਂ

ਇਕਨਾਮਿਕ ਟਾਈਮਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਰੂਸ ਅਤੇ ਭਾਰਤ ਨੇ ਜੂਨ ਵਿੱਚ ਵੀਜ਼ਾ ਪਾਬੰਦੀਆਂ ਦੇ ਸਬੰਧ ਵਿੱਚ ਇੱਕ ਦੁਵੱਲੇ ਸਮਝੌਤੇ 'ਤੇ ਚਰਚਾ ਕੀਤੀ ਅਤੇ ਸਮੂਹਿਕ ਤੌਰ 'ਤੇ ਵੀਜ਼ਾ ਮੁਕਤ ਸਮੂਹ ਟੂਰਿਸਟ ਐਕਸਚੇਂਜ ਸ਼ੁਰੂ ਕਰਨ ਦੀ ਯੋਜਨਾ ਬਣਾਈ। ਨਿਊਜ਼ਵਾਇਰ ਪੀਟੀਆਈ ਨੇ ਮਈ ਵਿੱਚ ਰਿਪੋਰਟ ਕੀਤੀ। 1 ਅਗਸਤ 2023 ਤੋਂ ਰੂਸ ਦੀ ਯਾਤਰਾ ਕਰਨ ਵਾਲੇ ਭਾਰਤੀ ਈ-ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਜਿਸ ਨੂੰ ਜਾਰੀ ਕਰਨ ਵਿੱਚ ਲਗਭਗ ਚਾਰ ਦਿਨ ਲੱਗਦੇ ਹਨ। 2023 ਵਿੱਚ ਭਾਰਤ ਸਭ ਤੋਂ ਵੱਧ ਈ-ਵੀਜ਼ਾ ਜਾਰੀ ਕਰਨ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਿਲ ਸੀ। ਕੋਜ਼ਲੋਵ ਦਾ ਹਵਾਲਾ ਦਿੰਦੇ ਹੋਏ ਈਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਯਾਤਰੀਆਂ ਨੂੰ 9,500 ਈ-ਵੀਜ਼ੇ ਜਾਰੀ ਕੀਤੇ ਗਏ ਸਨ, ਜੋ ਕਿ ਰੂਸ ਦੁਆਰਾ ਜਾਰੀ ਕੀਤੇ ਗਏ ਕੁੱਲ ਈ-ਵੀਜ਼ਿਆਂ ਦਾ 6 ਪ੍ਰਤੀਸ਼ਤ ਹੈ।

ਤੁਹਾਨੂੰ ਦੱਸ ਦੇਈਏ ਕਿ 2024 ਦੀ ਪਹਿਲੀ ਛਿਮਾਹੀ ਵਿੱਚ 28,500 ਭਾਰਤੀ ਸੈਲਾਨੀਆਂ ਨੇ ਰੂਸ ਦੀ ਰਾਜਧਾਨੀ ਦਾ ਦੌਰਾ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.5 ਗੁਣਾ ਵੱਧ ਹੈ।

2024 ਤੱਕ ਭਾਰਤੀਆਂ ਲਈ ਵੀਜ਼ਾ ਮੁਕਤ ਦੇਸ਼

  • ਥਾਈਲੈਂਡ

ਭਾਰਤੀ ਹੁਣ 11 ਨਵੰਬਰ 2024 ਤੱਕ ਬਿਨਾਂ ਵੀਜ਼ੇ ਦੇ 30 ਦਿਨਾਂ ਲਈ ਇੱਥੇ ਆ ਸਕਦੇ ਹਨ ਜੋ ਕਿ 10 ਮਈ, 2024 ਸੀ।

  • ਭੂਟਾਨ

ਭਾਰਤੀਆਂ ਨੂੰ ਭੂਟਾਨ ਵਿੱਚ 14 ਦਿਨਾਂ ਤੱਕ ਬਿਨਾਂ ਵੀਜ਼ੇ ਦੇ ਰਹਿਣ ਦੀ ਇਜਾਜ਼ਤ ਹੈ।

  • ਨੇਪਾਲ

ਭਾਰਤੀਆਂ ਨੂੰ ਇੱਥੇ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ ਕਿਉਂਕਿ ਇਹ ਦੇਸ਼ ਭਾਰਤੀਆਂ ਨਾਲ ਵਧੀਆ ਮੇਲ ਖਾਂਦਾ ਹੈ।

  • ਮਾਰੀਸ਼ਸ

ਇੱਥੇ ਆਰਾਮਦਾਇਕ ਭਾਰਤੀ ਛੁੱਟੀਆਂ ਲਈ 90 ਦਿਨਾਂ ਤੱਕ ਵੀਜ਼ਾ-ਮੁਕਤ ਦਾਖਲੇ ਦੀ ਆਗਿਆ ਹੈ।

  • ਮਲੇਸ਼ੀਆ

1 ਦਸੰਬਰ 2023 ਤੋਂ 31 ਦਸੰਬਰ, 2024 ਤੱਕ ਮਲੇਸ਼ੀਆ ਦੀ ਯਾਤਰਾ ਕਰਨ ਵਾਲੇ ਭਾਰਤੀ ਪਾਸਪੋਰਟ ਧਾਰਕ ਹੁਣ ਵੀਜ਼ਾ-ਮੁਕਤ ਦਾਖਲੇ ਲਈ ਯੋਗ ਹਨ ਅਤੇ ਹਰੇਕ ਦਾਖਲੇ ਲਈ 30 ਦਿਨਾਂ ਤੱਕ ਰਹਿ ਸਕਦੇ ਹਨ।

  • ਕੀਨੀਆ

ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕੀਨੀਆ ਸਰਕਾਰ ਨੇ 1 ਜਨਵਰੀ 2024 ਤੋਂ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ-ਮੁਕਤ ਦਾਖਲੇ ਦੀ ਇਜਾਜ਼ਤ ਦਿੱਤੀ ਹੈ। ਭਾਰਤੀ ਬਿਨਾਂ ਵੀਜ਼ਾ 90 ਦਿਨਾਂ ਲਈ ਕੀਨੀਆ ਜਾ ਸਕਦੇ ਹਨ।

  • ਈਰਾਨ

ਭਾਰਤੀਆਂ ਨੂੰ ਹੁਣ ਈਰਾਨ ਘੁੰਮਣ ਲਈ ਵੀਜ਼ੇ ਦੀ ਲੋੜ ਨਹੀਂ।

  • ਅੰਗੋਲਾ

ਇਸ ਤੋਂ ਇਲਾਵਾ ਭਾਰਤੀਆਂ ਨੂੰ ਅੰਗੋਲਾ 30 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ।

  • ਬਾਰਬਾਡੋਸ

ਭਾਰਤੀ ਪਾਸਪੋਰਟ ਵਾਲੇ ਲੋਕ ਬਿਨਾਂ ਵੀਜ਼ਾ ਦੇ 90 ਦਿਨਾਂ ਤੱਕ ਬਾਰਬਾਡੋਸ ਵਿੱਚ ਰਹਿ ਸਕਦੇ ਹਨ।

  • ਡੋਮਿਨਿਕਾ

ਭਾਰਤੀ 180 ਦਿਨਾਂ ਲਈ ਬਿਨਾਂ ਵੀਜ਼ੇ ਦੇ ਆ ਸਕਦੇ ਹਨ।

  • ਅਲ ਸਲਵਾਡੋਰ

ਭਾਰਤੀ ਸੈਲਾਨੀਆਂ ਨੂੰ ਐਲ ਸਲਵਾਡੋਰ ਵਿੱਚ 180 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਹੈ।

  • ਫਿਜੀ

ਭਾਰਤੀਆਂ ਨੂੰ 120 ਦਿਨ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਗਾਂਬੀਆ

ਭਾਰਤੀ 90 ਦਿਨਾਂ ਲਈ ਬਿਨਾਂ ਵੀਜ਼ੇ ਦੇ ਗਾਂਬੀਆ 'ਚ ਰਹਿ ਸਕਦੇ ਹਨ।

  • ਗ੍ਰੇਨਾਡਾ

ਭਾਰਤੀਆਂ ਨੂੰ 90 ਦਿਨਾਂ ਤੱਕ ਉੱਥੇ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਹੈਤੀ

ਭਾਰਤੀਆਂ ਨੂੰ 90 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਜਮਾਇਕਾ

ਭਾਰਤੀ ਨਿਵਾਸੀਆਂ ਨੂੰ ਜਮਾਇਕਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਕਜ਼ਾਕਿਸਤਾਨ

ਭਾਰਤੀਆਂ ਨੂੰ ਉੱਥੇ 14 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਕਿਰੀਬਾਤੀ

ਭਾਰਤੀ ਸੈਲਾਨੀ 90 ਦਿਨਾਂ ਲਈ ਬਿਨਾਂ ਵੀਜ਼ਾ ਦੇ ਆ ਸਕਦੇ ਹਨ।

  • ਮਕਾਊ

ਭਾਰਤੀਆਂ ਨੂੰ 30 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਮਾਈਕ੍ਰੋਨੇਸ਼ੀਆ

  • ਫਲਸਤੀਨੀ ਖੇਤਰ

ਭਾਰਤੀਆਂ ਨੂੰ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

  • ਸੇਂਟ ਕਿਟਸ ਅਤੇ ਨੇਵਿਸ

ਭਾਰਤੀ 90 ਦਿਨਾਂ ਲਈ ਬਿਨਾਂ ਵੀਜ਼ੇ ਦੇ ਸੇਂਟ ਕਿਟਸ ਅਤੇ ਨੇਵਿਸ ਆ ਸਕਦੇ ਹਨ।

  • ਸੇਨੇਗਲ

ਭਾਰਤੀ ਆਈਡੀ ਧਾਰਕ 90 ਦਿਨਾਂ ਤੱਕ ਬਿਨਾਂ ਵੀਜ਼ੇ ਦੇ ਇੱਥੇ ਰਹਿ ਸਕਦੇ ਹਨ।

  • ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼

ਭਾਰਤੀ 90 ਦਿਨਾਂ ਲਈ ਬਿਨਾਂ ਵੀਜ਼ੇ ਦੇ ਆ ਸਕਦੇ ਹਨ।

  • ਤ੍ਰਿਨੀਦਾਦ ਅਤੇ ਟੋਬੈਗੋ

ਭਾਰਤ ਦੇ ਲੋਕ ਬਿਨਾਂ ਵੀਜ਼ਾ 90 ਦਿਨਾਂ ਤੱਕ ਉੱਥੇ ਰਹਿ ਸਕਦੇ ਹਨ।

  • ਵੈਨੂਆਟੂ

ਭਾਰਤੀਆਂ ਨੂੰ 30 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.