ETV Bharat / bharat

ਚਾਈਬਾਸਾ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ, ਚਾਰ ਨਕਸਲੀ ਢੇਰ - Police Naxalite encounter

Police Naxalite encounter: ਚਾਈਬਾਸਾ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ । ਜਿਸ 'ਚ ਚਾਰ ਨਕਸਲੀ ਮਾਰੇ ਗਏ ਹਨ, ਜਦਕਿ ਕਈ ਨਕਸਲੀ ਜ਼ਖਮੀ ਦੱਸੇ ਜਾ ਰਹੇ ਹਨ।

POLICE NAXALITE ENCOUNTER
ਚਾਈਬਾਸਾ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ, ਚਾਰ ਨਕਸਲੀ ਢੇਰ (ਈਟੀਵੀ ਭਾਰਤ ਪੰਜਾਬ ਟੀਮ)
author img

By ETV Bharat Punjabi Team

Published : Jun 17, 2024, 3:24 PM IST

ਝਾਰਖੰਡ/ਚਾਈਬਾਸਾ: ਪੁਲਿਸ ਨੇ ਕੋਲਹਾਨ ਦੇ ਜੰਗਲਾਂ ਵਿੱਚ ਨਕਸਲੀਆਂ ਖਿਲਾਫ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੁਵਾ ਥਾਣਾ ਖੇਤਰ ਦੇ ਜੰਗਲ 'ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਸ਼ੁਰੂ ਹੋਏ ਮੁਕਾਬਲੇ 'ਚ ਨਕਸਲੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 4 ਨਕਸਲੀਆਂ ਨੂੰ ਮਾਰ ਮੁਕਾਇਆ। ਮੁਕਾਬਲੇ ਵਾਲੀ ਥਾਂ ਤੋਂ ਨਕਸਲੀਆਂ ਦੀਆਂ ਲਾਸ਼ਾਂ ਸਮੇਤ ਹਥਿਆਰ ਅਤੇ ਹੋਰ ਸਮੱਗਰੀ ਬਰਾਮਦ ਹੋਈ ਹੈ।

ਜਾਣਕਾਰੀ ਮੁਤਾਬਿਕ ਸੁਰੱਖਿਆ ਬਲਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਘੇਰੇ ਵਿਚ ਬੈਠੇ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਚਾਰ ਨਕਸਲੀਆਂ ਨੂੰ ਮਾਰ ਦਿੱਤਾ। ਫਿਲਹਾਲ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਕੁਝ ਨਕਸਲੀਆਂ ਦੇ ਗੋਲੀ ਲੱਗਣ ਦੀ ਵੀ ਸੂਚਨਾ ਹੈ।

ਪੁਲਿਸ ਸੁਪਰਡੈਂਟ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ: ਪੁਲਿਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ, ਇਸ ਮੁਕਾਬਲੇ 'ਚ ਚਾਰ ਨਕਸਲੀ ਮਾਰੇ ਗਏ। ਝਾਰਖੰਡ ਸਰਕਾਰ ਨੇ ਮਾਰੇ ਗਏ ਤਿੰਨ ਨਕਸਲੀਆਂ 'ਤੇ ਇਨਾਮ ਦਾ ਐਲਾਨ ਕੀਤਾ ਸੀ। ਮਾਰੇ ਗਏ ਨਕਸਲੀਆਂ 'ਚ ਜ਼ੋਨਲ ਕਮਾਂਡਰ ਸਿੰਗਰਾਈ ਉਰਫ਼ ਮਨੋਜ 10 ਲੱਖ ਰੁਪਏ, ਸਬਜ਼ੋਨਲ ਕਮਾਂਡਰ ਕੰਡੇ ਹੋਨਹਾਗਾ, 5 ਲੱਖ ਰੁਪਏ ਦਾ ਇਨਾਮ ਅਤੇ ਏਰੀਆ ਕਮਾਂਡਰ ਸੂਰਿਆ, ਜਿਸ 'ਤੇ 2 ਲੱਖ ਰੁਪਏ ਦਾ ਇਨਾਮ ਸੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਾਰੀ ਗਈ ਮਹਿਲਾ ਨਕਸਲੀ ਦੀ ਪਛਾਣ ਕੱਟੜ ਨਕਸਲੀ ਜੰਗਾ ਪੁਰਤੀ ਵਜੋਂ ਹੋਈ ਹੈ। ਦੋ ਨਕਸਲੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਵਿੱਚ ਇੱਕ ਔਰਤ ਸ਼ਾਮਿਲ ਹੈ। ਸੁਰੱਖਿਆ ਬਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.