ETV Bharat / bharat

Horrible Road Accident : ਸੀਕਰ ਸੜਕ ਹਾਦਸੇ 'ਚ ਹੁਣ ਤੱਕ 12 ਮੌਤਾਂ, ਜ਼ਖਮੀਆਂ ਦੀ ਪੂਰੀ ਸੂਚੀ ਆਈ ਸਾਹਮਣੇ - HORRIBLE ROAD ACCIDENT IN SIKAR

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਵਿੱਚ ਤੇਜ਼ ਰਫ਼ਤਾਰ ਬੱਸ ਇੱਕ ਪੁਲੀ ਨਾਲ ਟਕਰਾ ਗਈ। ਹਾਦਸੇ 'ਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ।

ਸੀਕਰ ਦੇ ਲਕਸ਼ਮਣਗੜ੍ਹ 'ਚ ਵੱਡਾ ਹਾਦਸਾ
ਸੀਕਰ ਦੇ ਲਕਸ਼ਮਣਗੜ੍ਹ 'ਚ ਵੱਡਾ ਹਾਦਸਾ (ETV Bharat GFX)
author img

By ETV Bharat Punjabi Team

Published : Oct 30, 2024, 8:58 AM IST

ਰਾਜਸਥਾਨ/ਸੀਕਰ: ਧਨਤੇਰਸ ਦੇ ਤਿਉਹਾਰ ਮੌਕੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਗੰਭੀਰ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

ਸੀਕਰ ਦੇ ਲਕਸ਼ਮਣਗੜ੍ਹ 'ਚ ਵੱਡਾ ਹਾਦਸਾ (ETV Bharat)

ਦਰਅਸਲ ਮੰਗਲਵਾਰ ਨੂੰ ਹੋਏ ਸੀਕਰ ਬੱਸ ਹਾਦਸੇ 'ਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਗੰਭੀਰ ਜ਼ਖਮੀਆਂ ਨੂੰ ਸੀਕਰ ਤੋਂ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਕਸ਼ਮਣਗੜ੍ਹ ਇਲਾਕੇ 'ਚ ਵਾਪਰੇ ਇਸ ਬੱਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਐਕਸ 'ਤੇ ਲਿਖਿਆ ਕਿ ਰਾਜਸਥਾਨ ਦੇ ਸੀਕਰ 'ਚ ਬੱਸ ਹਾਦਸਾ ਦਿਲ ਦਹਿਲਾਉਣ ਵਾਲਾ ਹੈ। ਇਸ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ 'ਚ ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ 'ਚ ਲੱਗਾ ਹੋਇਆ ਹੈ। ਪੀਐਮ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ।

ਟਰਾਂਸਪੋਰਟ ਵਿਭਾਗ ਨੇ ਜਾਂਚ ਸ਼ੁਰੂ ਕੀਤੀ

ਟਰਾਂਸਪੋਰਟ ਵਿਭਾਗ ਨੇ ਸੀਕਰ ਦੇ ਲਕਸ਼ਮਣਗੜ੍ਹ ਵਿੱਚ ਹੋਏ ਸੜਕ ਹਾਦਸੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਟਰਾਂਸਪੋਰਟ ਸਕੱਤਰ ਸ਼ੁਚੀ ਤਿਆਗੀ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਏਡੀਐਮ ਸੀਕਰ, ਏਐਸਪੀ, ਐਨਐਚ ਦੇ ਸੀਨੀਅਰ ਅਧਿਕਾਰੀ, ਚੀਫ ਮੈਡੀਕਲ ਅਫਸਰ ਅਤੇ ਆਰਟੀਓ ਜਾਂਚ ਕਮੇਟੀ ਵਿੱਚ ਸ਼ਾਮਲ ਹੋਣਗੇ। ਕਮੇਟੀ 10 ਨਵੰਬਰ ਤੱਕ ਟਰਾਂਸਪੋਰਟ ਸਕੱਤਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਸੜਕ ਹਾਦਸੇ ਵਿੱਚ 12 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਥਾਣਾ ਲਕਸ਼ਮਣਗੜ੍ਹ ਦੇ ਏਐਸਆਈ ਰਾਮਦੇਵ ਸਿੰਘ ਨੇ ਦੱਸਿਆ ਕਿ ਸਵਾਰੀਆਂ ਨਾਲ ਭਰੀ ਬੱਸ ਸਾਲਾਸਰ ਤੋਂ ਨਵਾਂਗੜ੍ਹ ਨੂੰ ਜਾ ਰਹੀ ਸੀ। ਇਸੇ ਦੌਰਾਨ ਲਕਸ਼ਮਣਗੜ੍ਹ ਵਿੱਚ ਤੇਜ਼ ਰਫ਼ਤਾਰ ਬੱਸ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਇੱਕ ਪੁਲੀ ਨਾਲ ਟਕਰਾ ਗਈ। ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਇਸ ਘਟਨਾ 'ਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਲਕਸ਼ਮਣਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ 'ਚ ਰਖਵਾਇਆ ਹੈ।

ਇਸ ਦੌਰਾਨ ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਪੁਲੀ ਦੇ ਹੇਠਾਂ ਜਾ ਕੇ ਸੰਤੁਲਨ ਗੁਆ ​​ਬੈਠੀ। ਇਸ ਤੋਂ ਬਾਅਦ ਬੱਸ ਪੁਲ ਨਾਲ ਟਕਰਾ ਗਈ। ਲਕਸ਼ਮਣਗੜ੍ਹ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਗੌਰ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਲਰਦਿਆਂ ਲਿਖਿਆ ਕਿ 'ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਇਲਾਕੇ 'ਚ ਬੱਸ ਹਾਦਸੇ ਕਾਰਨ ਜਾਨੀ ਨੁਕਸਾਨ ਬਹੁਤ ਦੁਖਦਾਈ ਖ਼ਬਰ ਹੈ। ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰੇ'।

ਹਾਦਸੇ 'ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ

ਇਸ ਭਿਆਨਕ ਸੜਕ ਹਾਦਸੇ 'ਚ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਲਈ ਲਕਸ਼ਮਣਗੜ੍ਹ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਗੰਭੀਰ ਜ਼ਖਮੀਆਂ ਨੂੰ ਸੀਕਰ ਦੇ ਕਲਿਆਣ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਨ੍ਹਾਂ ਆਗੂਆਂ ਨੇ ਪ੍ਰਗਟਾਇਆ ਦੁੱਖ

ਕਈ ਆਗੂਆਂ ਨੇ ਇਸ ਸੜਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਟਾਸਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਇਸ ਦੁਖਦ ਅਤੇ ਮੰਦਭਾਗੀ ਹਾਦਸੇ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲਿਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਹਾਦਸੇ ਦਾ ਪਤਾ ਲੱਗਦਿਆਂ ਹੀ ਉਹ ਜ਼ਖਮੀਆਂ ਦੇ ਤੁਰੰਤ ਇਲਾਜ ਅਤੇ ਹਰ ਸੰਭਵ ਸਹਾਇਤਾ ਲਈ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਜੈਪੁਰ ਤੋਂ ਲਕਸ਼ਮਣਗੜ੍ਹ ਲਈ ਰਵਾਨਾ ਹੋ ਗਏ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ੇ।

ਇਸ ਦੇ ਨਾਲ ਹੀ ਭਾਜਪਾ ਨੇਤਾ ਅਤੇ ਚੁਰੂ ਦੇ ਸਾਬਕਾ ਵਿਧਾਇਕ ਰਾਜੇਂਦਰ ਰਾਠੌਰ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਠੌਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਲਿਖਿਆ, 'ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਵਿੱਚ ਇੱਕ ਬੱਸ ਦੇ ਪੁਲ ਨਾਲ ਟਕਰਾਉਣ ਕਾਰਨ ਹੋਏ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਗਵਾਉਣ ਅਤੇ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮੈਂ ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ'।

ਡਿਪਟੀ ਸੀਐਮ ਪ੍ਰੇਮਚੰਦ ਬੈਰਵਾ ਨੇ ਪ੍ਰਗਟਾਇਆ ਦੁੱਖ

ਉਥੇ ਹੀ ਡਿਪਟੀ ਸੀਐਮ ਪ੍ਰੇਮਚੰਦ ਬੈਰਵਾ ਨੇ ਕਿਹਾ ਕਿ ਸੀਕਰ ਦੇ ਲਕਸ਼ਮਣਗੜ੍ਹ ਇਲਾਕੇ ਵਿੱਚ ਬੱਸ ਹਾਦਸੇ ਵਿੱਚ ਜਾਨੀ ਨੁਕਸਾਨ ਦੀ ਖ਼ਬਰ ਬੇਹੱਦ ਦੁਖਦਾਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮਾਮਲੇ ਦਾ ਨੋਟਿਸ ਲੈਂਦਿਆਂ ਵਧੀਕ ਖੇਤਰੀ ਟਰਾਂਸਪੋਰਟ ਅਧਿਕਾਰੀ ਵਰਿੰਦਰ ਸਿੰਘ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ। ਇਸ ਦੇ ਨਾਲ ਹੀ ਡਾਕਟਰਾਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਜ਼ਖਮੀਆਂ ਦੀ ਸਿਹਤ ਸਬੰਧੀ ਜਾਣਕਾਰੀ ਲੈ ਕੇ ਸਹੀ ਇਲਾਜ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਮੇਰੀ ਸੰਵੇਦਨਾ ਦੁਖੀ ਪਰਿਵਾਰ ਨਾਲ ਹੈ। ਭਗਵਾਨ ਸ਼੍ਰੀ ਰਾਮ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਅਤੇ ਜ਼ਖਮੀ ਨਾਗਰਿਕਾਂ ਨੂੰ ਜਲਦੀ ਸਿਹਤਯਾਬ ਕਰਨ।

ਲਕਸ਼ਮਣਗੜ੍ਹ ਹਾਦਸੇ ’ਚ ਇੰਨ੍ਹਾਂ ਦੀ ਹੋਈ ਮੌਤ

ਮਰਨ ਵਾਲਿਆਂ ’ਚ ਵਨੀਤਾ ਵਾਸੀ ਸੇਠਾਂ ਕੀ ਢਾਣੀ, ਕਮਲਾ ਵਾਸੀ ਚਰਨੋਂ ਕੀ ਢਾਣੀ, ਨੀਰਜ ਵਾਸੀ ਕਰਾਂਗਾ ਬਡਾ, ਸੀਮਾ ਵਾਸੀ ਲਕਸ਼ਮਣਗੜ੍ਹ, ਕਿਰਨ ਕੰਵਰ ਵਾਸੀ ਭੂਮਾ ਬਾਸਨੀ, ਪ੍ਰਮੋਦ ਸਿੰਘ ਰਾਜਪੂਤ ਵਾਸੀ ਖਾਜੂਵਾਲਾ, ਬਨਾਰਸੀ ਦੇਵੀ ਵਾਸੀ ਜਾਜੋਦ, ਸਰੋਜ ਵਾਸੀ ਲਕਸ਼ਮਣਗੜ੍ਹ, ਬਾਬੂਲਾਲ ਵਾਸੀ ਨਰਸਾਸ, ਗਿਰਧਰ ਕੰਵਰ ਵਾਸੀ ਭੂਮਾ ਬਾਸਨੀ, ਸੋਹਨੀ ਦੇਵੀ ਵਾਸੀ ਲਕਸ਼ਮਣਗੜ੍ਹ ਅਤੇ ਆਨੰਦ ਕੰਵਰ ਵਾਸੀ ਰਹਿਨਾਵਾ ਦੇ ਨਾਂ ਸ਼ਾਮਲ ਹਨ।

ਸੀਕਰ ਹਾਦਸੇ 'ਚ ਇਹ ਸਨ ਜ਼ਖਮੀ

ਸੀਕਰ ਹਾਦਸੇ 'ਚ ਜ਼ਖਮੀਆਂ ਦੀ ਸੂਚੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਮਾਇਆ ਪਤਨੀ ਮੁਕੇਸ਼ ਉਮਰ 32 ਸਾਲ ਵਾਸੀ ਸੁਜਾਨਗੜ੍ਹ, ਸੰਜੂ ਪਤਨੀ ਗੌਰੀਸ਼ੰਕਰ ਉਮਰ 30 ਸਾਲ ਵਾਸੀ ਲਕਸ਼ਮਣਗੜ੍ਹ, ਅਣਪਛਾਤੀ ਉਮਰ 20 ਸਾਲ, ਅਣਪਛਾਤੀ ਉਮਰ 30 ਸਾਲ, ਅਣਪਛਾਤੀ ਉਮਰ 35 ਸਾਲ, ਪਿੰਕੀ ਪਤਨੀ ਪ੍ਰਕਾਸ਼ ਉਮਰ 30 ਸਾਲ ਵਾਸੀ ਨਰਸਾਸ, ਛੋਟੀ ਦੇਵੀ ਪਤਨੀ ਸੂਰਜਰਾਮ ਉਮਰ 45 ਸਾਲ ਵਾਸੀ ਭੂਮਾਛੋਟਾ, ਅਨਿਲ ਪੁੱਤਰ ਮਹਿੰਦਰ ਸ਼ਰਮਾ ਉਮਰ 28 ਸਾਲ ਵਾਸੀ ਕੋਲੀਡਾ, ਸਾਹਿਲ ਪੁੱਤਰ ਇਕਬਾਲ ਉਮਰ 23 ਸਾਲ ਵਾਸੀ ਨਵਲਗੜ੍ਹ, ਅਮਿਤ ਪੁੱਤਰ ਮਦਨ ਸਿੰਘ ਉਮਰ 30 ਸਾਲ ਵਾਸੀ ਰਹਿਨਾਵਾ, ਲਕਸ਼ਰਾਜ ਪੁੱਤਰ ਅਮਿਤ ਉਮਰ 5 ਸਾਲ ਵਾਸੀ ਰਹਿਨਾਵਾ, ਸੋਨੀਆ ਪੁੱਤਰੀ ਸੇਅਰ ਸਿੰਘ ਉਮਰ 26 ਸਾਲ, ਵਿਸ਼ੀਕਾ ਪੁੱਤਰੀ ਨੇਮੀਚੰਦ ਉਮਰ 12 ਸਾਲ ਵਾਸੀ ਭੂਮਾਵਾਸ, ਦੀਪਿਕਾ ਪੁੱਤਰੀ ਰਾਜੇਸ਼ ਵਾਸੀ ਬਰਾਸ, ਰਾਜੇਸ਼ ਪੁੱਤਰ ਟੋਡਰਮਲ ਉਮਰ 34 ਸਾਲ ਵਾਸੀ ਲਕਸ਼ਮਣਗੜ੍ਹ, ਸਾਵਿਤਰੀ ਪਤਨੀ ਬਲਬੀਰ ਸਿੰਘ ਉਮਰ 60 ਸਾਲ ਵਾਸੀ ਮਾਧੋਪੁਰਾ, ਰਾਹੁਲ ਪੁੱਤਰ ਸ਼ੰਕਰ ਉਮਰ 17 ਸਾਲ ਵਾਸੀ ਪਰਸਰਾਮਪੁਰਾ, ਮਮਤਾ ਪਤਨੀ ਬਾਬੂਲਾਲ ਉਮਰ 30 ਸਾਲ ਵਾਸੀ ਕਰੰਗਾ ਬਾੜਾ, ਅਨਿਲ ਪੁੱਤਰ ਨੇਮੀਚੰਦ ਉਮਰ 18 ਸਾਲ ਵਾਸੀ ਭੂਮਬਾਸਾਨੀ ਦਾ ਨਾਂ ਸ਼ਾਮਲ ਹੈ।

ਇਸ ਤੋਂ ਇਲਾਵਾ ਸਰੋਜ ਪੁੱਤਰੀ ਨੇਮੀਚੰਦ ਉਮਰ 21 ਸਾਲ ਵਾਸੀ ਭੂਮਬਾਸਾਨੀ, ਫੁੱਲੀ ਪਤਨੀ ਨਾਨੂਖਾਨ ਉਮਰ 40 ਸਾਲ ਵਾਸੀ ਲੱਡਣੂ, ਗੋਪਾਲਰਾਮ ਪੁੱਤਰ ਕੇਸ਼ਰਾਮ ਉਮਰ 38 ਸਾਲ ਵਾਸੀ ਚਾਰਨਾਚੱਕ, ਰਾਧਾ ਪਤਨੀ ਗੋਪਾਲ ਉਮਰ 35 ਸਾਲ ਵਾਸੀ ਚਾਲਾ ਚੁਰੂ, ਛੋਟੀ ਦੇਵੀ ਪਤਨੀ ਗਿਗਰਾਜ ਉਮਰ 65 ਸਾਲ ਵਾਸੀ ਹਰਦਿਆਲਪੁਰ , ਸ਼ਰਵਣ ਪੁੱਤਰ ਗਿਗਰਾਜ ਉਮਰ 30 ਸਾਲ ਵਾਸੀ ਲਕਸ਼ਮਣਗੜ੍ਹ, ਰਾਕੇਸ਼ ਪੁੱਤਰ ਕਲਿਆਣ ਸਿੰਘ ਉਮਰ 23 ਸਾਲ ਵਾਸੀ ਖੀਵਾਸਰ, ਰਾਧਾ ਪਤਨੀ ਪੁਰਸ਼ੋਤਮ ਉਮਰ 25 ਸਾਲ ਵਾਸੀ ਜਾਜੋੜ, ਸੰਪਤ ਪਤਨੀ ਜੈਪਾਲ ਉਮਰ 40 ਸਾਲ ਵਾਸੀ ਜਾਜੋੜ, ਮਾਇਆਦੇਵੀ ਪਤਨੀ ਹਰੀਰਾਮ ਉਮਰ 20 ਸਾਲ ਵਾਸੀ ਸੇਠੋਂ ਕੀ ਢਾਣੀ, ਹਰੀਰਾਮ ਪੁੱਤਰ ਤ੍ਰਿਲੋਕਰਾਮ ਉਮਰ 40 ਸਾਲ ਵਾਸੀ ਜਾਜੋੜ, ਆਬਿਦ ਪੁੱਤਰ ਬਾਬੂਖਾਨ ਉਮਰ 20 ਸਾਲ ਵਾਸੀ ਜਾਜੋੜ, ਪ੍ਰਿਆਕੰਵਰ ਪਤਨੀ ਰਣਜੀਤ ਸਿੰਘ ਉਮਰ 36 ਸਾਲ ਵਾਸੀ ਨਰਸਾਸ, ਰਿੰਕੂ ਪੁੱਤਰ ਬੰਸ਼ੀਧਰ ਉਮਰ 26 ਸਾਲ ਵਾਸੀ ਮੰਗਲੂਆ, ਕਨਿਕਾ ਪੁੱਤਰੀ ਬੰਸ਼ੀਧਰ ਉਮਰ 28 ਸਾਲ ਵਾਸੀ ਮੰਗਲੂਨਾ, ਸਵਿਤਾ ਪਤਨੀ ਕਾਨਾਰਾਮ ਉਮਰ ਵਾਸੀ ਨਰਸਾਸ, ਹੇਮੰਤ ਪੁੱਤਰ ਦਲੀਪ ਸਿੰਘ ਉਮਰ 13 ਸਾਲ ਵਾਸੀ ਨਰਸਾਸ, ਵਰਸ਼ਾ ਪੁੱਤਰੀ ਦਲੀਪ ਸਿੰਘ ਉਮਰ 12 ਸਾਲ ਵਾਸੀ ਨਰਸਾਸ, ਮਨੀਸ਼ਾ ਕੰਵਰ ਪਤਨੀ ਦਲੀਪ ਸਿੰਘ ਉਮਰ 35 ਸਾਲ ਵਾਸੀ ਨਰਸਾਸ, ਸਰਸਵਤੀ ਪੁੱਤਰੀ ਭਾਗੀਰਥਮਲ ਉਮਰ ਵਾਸੀ ਭੂਮਛੋਟਾ, ਅਣਪਛਾਤਾ ਉਮਰ 5 ਸਾਲ ਦਾ ਨਾਂ ਸ਼ਾਮਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.