ETV Bharat / bharat

ਧੀ ਦੇ ਪ੍ਰੇਮ ਵਿਆਹ ਤੋਂ ਨਾਖੁਸ਼ ਹੋਇਆ ਪਰਿਵਾਰ ਪੰਜਾਬ ਤੋਂ ਜੋੜੇ ਦਾ ਪਿੱਛਾ ਕਰਦਾ ਪੁੱਜਿਆ ਮੰਡੀ, ਅੱਗੇ ਕਰ ਦਿੱਤਾ ਇਹ ਕਾਰਾ.. - Punjab Intercaste Marriage case - PUNJAB INTERCASTE MARRIAGE CASE

punjab Inter-Caste Marriage Couple: ਪੰਜਾਬ 'ਚ ਅੰਤਰਜਾਤੀ ਵਿਆਹ ਤੋਂ ਬਾਅਦ ਨੌਜਵਾਨ ਲੜਕੀ ਨੂੰ ਹਿਮਾਚਲ ਦੇ ਮੰਡੀ ਜ਼ਿਲ੍ਹੇ 'ਚ ਆਪਣੇ ਨਾਨਕੇ ਪਿੰਡ ਪਲਿਆਨੀ ਲੈ ਗਿਆ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਦਾ ਪਿੱਛਾ ਕੀਤਾ ਅਤੇ ਹਥਿਆਰ ਅਤੇ ਪੈਟਰੋਲ ਲੈ ਕੇ ਪਲਿਆਨੀ ਪਹੁੰਚ ਗਏ। ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲ ਰਿਵਾਲਵਰ ਤਾਣ ਦਿੱਤੀ। ਪੜ੍ਹੋ ਪੂਰੀ ਖਬਰ...

ਅੰਤਰਜਾਤੀ ਵਿਆਹ ਤੋਂ ਨਾਰਾਜ਼ ਲੜਕੀ ਦੇ ਪਰਿਵਾਰ ਵਾਲਿਆਂ ਨੇ ਮਚਾਇਆ ਹੰਗਾਮਾ
ਅੰਤਰਜਾਤੀ ਵਿਆਹ ਤੋਂ ਨਾਰਾਜ਼ ਲੜਕੀ ਦੇ ਪਰਿਵਾਰ ਵਾਲਿਆਂ ਨੇ ਮਚਾਇਆ ਹੰਗਾਮਾ (ETV BHARAT)
author img

By ETV Bharat Punjabi Team

Published : Jul 20, 2024, 8:51 PM IST

ਮੰਡੀ : ਪੰਜਾਬ ਦੇ ਨੰਗਲ 'ਚ ਅੰਤਰਜਾਤੀ ਵਿਆਹ ਤੋਂ ਬਾਅਦ ਭੱਜੇ ਨੌਜਵਾਨ ਅਤੇ ਲੜਕੀ ਦੀ ਭਾਲ 'ਚ ਲੜਕੀ ਦਾ ਪਰਿਵਾਰ ਹਥਿਆਰਾਂ ਅਤੇ ਪੈਟਰੋਲ ਲੈ ਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਪਲਿਆਨੀ ਪਹੁੰਚ ਗਿਆ। ਜਿੱਥੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਥੇ ਖੜ੍ਹੀ ਨੌਜਵਾਨ ਦੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ 'ਤੇ ਪਿਸਤੌਲ ਤਾਣ ਦਿੱਤੀ ਅਤੇ ਉਨ੍ਹਾਂ ਦਾ ਠਿਕਾਣਾ ਦੱਸਣ ਲਈ ਦਬਾਅ ਪਾਇਆ। ਸ਼ਿਕਾਇਤ ਮਿਲਣ 'ਤੇ ਥਾਣਾ ਬੱਲਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਦੇ ਨੰਗਲ 'ਚ ਇਕ ਨੌਜਵਾਨ ਅਤੇ ਲੜਕੀ ਨੇ ਅੰਤਰਜਾਤੀ ਵਿਆਹ ਕਰਵਾ ਲਿਆ ਸੀ। ਲੜਕਾ ਅਨੁਸੂਚਿਤ ਜਾਤੀ ਦਾ ਹੈ। ਜਦੋਂਕਿ ਲੜਕੀ ਜਨਰਲ ਵਰਗ ਦੀ ਹੈ। ਵਿਆਹ ਤੋਂ ਬਾਅਦ ਦੋਵੇਂ ਪਹਿਲਾਂ ਸੁੰਦਰਨਗਰ ਆਏ ਅਤੇ ਉੱਥੇ ਹੀ ਰਹੇ। ਲੜਕੇ ਦਾ ਨਾਨਕਾ ਘਰ ਬਲਹਘਾਟੀ ਦੇ ਪਲਿਆਨੀ ਪਿੰਡ ਵਿੱਚ ਹੈ। ਦੋਵੇਂ ਉਥੇ ਚਲੇ ਗਏ। ਜਿਸ ਗੱਡੀ 'ਚ ਉਹ ਦੋਵੇਂ ਆਏ ਸੀ, ਉਨ੍ਹਾਂ ਨੇ ਉਹ ਕਾਰ ਉਥੇ ਹੀ ਖੜੀ ਕਰ ਦਿੱਤੀ। ਜਿਸ ਤੋਂ ਬਾਅਦ ਉਹ ਦੋਵੇਂ ਫਿਰ ਮਨਾਲੀ ਵੱਲ ਜਾਣ ਵਾਲੀ ਬੱਸ ਵਿਚ ਸਵਾਰ ਹੋ ਕੇ ਚਲੇ ਗਏ।

ਉਥੇ ਹੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰ ਵੀ ਪਲਿਆਨੀ ਪਿੰਡ ਪਹੁੰਚ ਗਏ। ਇੱਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੇ ਰਿਸ਼ਤੇਦਾਰਾਂ ਵੱਲ ਰਿਵਾਲਵਰ ਤਾਣ ਦਿੱਤੀ ਅਤੇ ਹਥਿਆਰਾਂ ਨਾਲ ਡਰਾ ਧਮਕਾ ਕੇ ਦੋਵਾਂ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਥੇ ਖੜ੍ਹੀ ਨੌਜਵਾਨ ਦੀ ਕਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਸਾਰੇ ਮਨਾਲੀ ਵੱਲ ਚਲੇ ਗਏ। ਪੀੜਤਾਂ ਦੀ ਸ਼ਿਕਾਇਤ 'ਤੇ ਥਾਣਾ ਬੱਲ੍ਹ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ।

ਡੀ.ਐਸ.ਪੀ ਹੈੱਡਕੁਆਰਟਰ ਦੇਵਰਾਜ ਨੇ ਦੱਸਿਆ, "ਲੜਕਾ ਅਤੇ ਲੜਕੀ ਫਿਲਹਾਲ ਬੱਲ੍ਹ ਥਾਣੇ ਪੁਲਿਸ ਦੀ ਹਿਰਾਸਤ ਵਿੱਚ ਸੁਰੱਖਿਅਤ ਹਨ। ਇਸ ਸਬੰਧੀ ਪੰਜਾਬ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੀ ਇੱਕ ਟੀਮ ਦੋਵਾਂ ਨੂੰ ਲੈਣ ਲਈ ਆ ਰਹੀ ਹੈ। ਜਿੰਨ੍ਹਾਂ ਲੋਕਾਂ ਨੇ ਪਿਸਤੌਲ ਤਾਣੀ ਅਤੇ ਡਰਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.