ETV Bharat / bharat

ਕੀ ਜਾਨਵਰ ਵੀ ਮਹਿਸੂਸ ਕਰਦੇ ਹਨ ਤਣਾਅ ? ਬੱਕਰੀ ਨੇ ਬਲਦੀ ਚਿਮਨੀ ’ਚ ਪਾਇਆ ਸਿਰ, ਦੇਖੋ ਵੀਡੀਓ - GOAT TRIES TO JUMP INTO CHIMNEY

ਇੱਕ ਬੱਕਰੀ ਨੇ ਬਲਦੀ ਚਿਮਨੀ 'ਚ ਜਾਣ-ਬੁੱਝ ਕੇ ਛਾਲ ਮਾਰ ਦਿੱਤੀ। ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

GOAT TRIES TO JUMP INTO CHIMNEY
ਕੀ ਜਾਨਵਰ ਵੀ ਮਹਿਸੂਸ ਕਰਦੇ ਹਨ ਤਣਾਅ ? (Canva)
author img

By ETV Bharat Punjabi Team

Published : Jan 6, 2025, 5:07 PM IST

ਹੈਦਰਾਬਾਦ: ਕੀ ਤੁਸੀਂ ਕਦੇ ਸੁਣਿਆ ਹੈ ਕਿ ਜਾਨਵਰ ਵੀ ਖੁਦਕੁਸ਼ੀ ਕਰ ਸਕਦੇ ਹਨ? ਜੇਕਰ ਤੁਸੀਂ ਸੋਚਦੇ ਹੋ ਕਿ ਖੁਦਕੁਸ਼ੀ ਵਰਗਾ ਗਲਤ ਕਦਮ ਸਿਰਫ ਇਨਸਾਨ ਹੀ ਚੁੱਕਦੇ ਹਨ, ਤਾਂ ਸ਼ਾਇਦ ਤੁਸੀਂ ਗਲਤ ਹੋ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਹ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਜਾਨਵਰਾਂ ਦੀ ਜ਼ਿੰਦਗੀ ਵਿੱਚ ਵੀ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ, ਜਦੋਂ ਉਹ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ।

ਬੱਚ ਗਈ ਬੱਕਰੀ ਦੀ ਜਾਨ

ਵੀਡੀਓ 'ਚ ਇੱਕ ਬੱਕਰੀ ਨੂੰ ਬਲਦੀ ਚਿਮਨੀ 'ਚ ਜਾਣ-ਬੁੱਝ ਕੇ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ। ਹੱਡ ਭੰਨਵੀਂ ਠੰਡ ਤੋਂ ਬਚਣ ਲਈ ਇੱਕ ਘਰ ਵਿੱਚ ਚਿਮਨੀ ਬਾਲੀ ਗਈ। ਕਮਰੇ ਵਿੱਚ ਇੱਕ ਪਾਲਤੂ ਬੱਕਰੀ ਵੀ ਹੈ, ਜੋ ਅਚਾਨਕ ਬਲਦੀ ਚਿਮਨੀ ਵਿੱਚ ਛਾਲ ਮਾਰਨ ਲੱਗੀ। ਇਹ ਦੇਖ ਕੇ ਘਰ ਦਾ ਲੜਕਾ ਝੱਟ ਉਠਿਆ ਅਤੇ ਉਸ ਦੀਆਂ ਲੱਤਾਂ ਫੜ ਕੇ ਉਸ ਨੂੰ ਬਾਹਰ ਕੱਢਿਆ, ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ। ਪਰ ਬੱਕਰੀ ਦੁਬਾਰਾ ਫਿਰ ਚਿਮਨੀ ਵੱਲ ਜਾਵੇ। ਜਿਵੇਂ ਉਸਨੇ ਫੈਸਲਾ ਕਰ ਲਿਆ ਹੋਵੇ ਕਿ ਅੱਜ ਉਹ ਆਪਣੀ ਜਾਨ ਕੁਰਬਾਨ ਕਰਕੇ ਹੀ ਰਾਜ਼ੀ ਹੋਵੇਗੀ।

ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਬੱਕਰੀ ਦੁਬਾਰਾ ਚਿਮਨੀ 'ਚ ਛਾਲ ਮਾਰਦੀ ਹੈ ਤਾਂ ਬੱਚਾ ਫਿਰ ਤੋਂ ਉਸ ਨੂੰ ਬਚਾਉਣ ਲਈ ਦੌੜਦਾ ਹੈ ਅਤੇ ਬਾਹਰ ਕੱਢਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਕਰੀ ਨੂੰ ਦੇਖ ਕੇ ਕਮਰੇ 'ਚੋਂ ਇੱਕ ਛੋਟਾ ਲੇਲਾ ਵੀ ਚਿਮਨੀ 'ਚ ਛਾਲ ਮਾਰ ਗਿਆ, ਜਿਸ ਨੂੰ ਲੜਕੇ ਨੇ ਕਿਸੇ ਤਰ੍ਹਾਂ ਬਾਹਰ ਕੱਢ ਲਿਆ।

ਵੀਡੀਓ ਨੂੰ 4 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ

ਇਸ ਵੀਡੀਓ ਨੂੰ @RestrictedReels ਨਾਮ ਦੇ X ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 4 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕਈ ਲੋਕਾਂ ਨੇ ਇਸ ਵੀਡੀਓ ਨੂੰ ਭਿਆਨਕ ਦੱਸਿਆ, ਉੱਥੇ ਹੀ ਕੁਝ ਯੂਜ਼ਰਸ ਨੇ ਕਿਹਾ ਕਿ ਬੱਕਰੀਆਂ ਅੱਗ ਤੋਂ ਨਹੀਂ ਡਰਦੀਆਂ। ਇੱਕ ਯੂਜ਼ਰ ਨੇ ਕਮੈਂਟ ਕੀਤਾ, "ਬੱਕਰੀ ਦੀ ਇਹ ਹਰਕਤ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਸਾਨੂੰ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਬੱਕਰੀ ਕੀ-ਕੀ ਲੰਘੀ ਹੋਵੇਗੀ।"

ETV Bharat Logo

Copyright © 2025 Ushodaya Enterprises Pvt. Ltd., All Rights Reserved.