ETV Bharat / bharat

ਝਾਰਖੰਡ 'ਚ ਦਰਦਨਾਕ ਸੜਕ ਹਾਦਸਾ, ਬਾਬਾਧਾਮ ਤੋਂ ਪਰਤ ਰਹੇ 5 ਕਾਂਵੜੀਆਂ ਦੀ ਮੌਤ - road accident in Latehar - ROAD ACCIDENT IN LATEHAR

ਝਾਰਖੰਡ ਦੇ ਲਾਤੇਹਾਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਪੰਜ ਕਾਂਵੜੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਾਲੂਮਥ ਥਾਣਾ ਖੇਤਰ 'ਚ ਹੋਇਆ। ਹਾਦਸੇ 'ਚ ਜ਼ਖਮੀਆਂ ਨੂੰ ਇਲਾਜ ਲਈ ਬਾਲੂਮਠ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

MANY PILGRIMS DIED IN LATEHAR
ਲਾਤੇਹਾਰ 'ਚ ਦਰਦਨਾਕ ਸੜਕ ਹਾਦਸਾ (ETV BHARAT PUNJAB)
author img

By ETV Bharat Punjabi Team

Published : Aug 1, 2024, 9:30 AM IST

ਲਾਤੇਹਾਰ/ਝਾਰਖੰਡ : ਜ਼ਿਲ੍ਹੇ ਦੇ ਬਲੂਮਠ ਥਾਣਾ ਖੇਤਰ ਅਧੀਨ ਪੈਂਦੇ ਤਮਤਮ ਟੋਲਾ ਨੇੜੇ ਵੀਰਵਾਰ ਤੜਕੇ 3 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬਾਬਾਧਾਮ ਤੋਂ ਪਰਤ ਰਹੇ ਕਾਵੜੀਆਂ ਦੀ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਘਟਨਾ ਵਿੱਚ ਪੰਜ ਕਾਵੜੀਆਂ ਦੀ ਮੌਤ ਹੋ ਗਈ ਹੈ। ਜਦੋਂ ਕਿ ਕਈ ਕਾਵੜੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਬਾਲੂਮਠ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਮ੍ਰਿਤਕਾਂ ਵਿੱਚ ਰੰਗੀਲੀ ਕੁਮਾਰੀ, ਅੰਜਲੀ ਕੁਮਾਰੀ, ਸਵਿਤਾ ਦੇਵੀ, ਸ਼ਾਂਤੀ ਦੇਵੀ ਅਤੇ ਡਰਾਈਵਰ ਦਲੀਪ ਓਰਾਵਾਂ ਸ਼ਾਮਲ ਹਨ। ਜਦਕਿ ਹਨੇਸ਼ ਯਾਦਵ, ਚਾਰਕੂ ਯਾਦਵ, ਹਰੀਨੰਦਨ ਯਾਦਵ, ਪਰਮੇਸ਼ਵਰ ਯਾਦਵ, ਰੀਨਾ ਕੁਮਾਰੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਹਨੇਸ਼ ਯਾਦਵ ਅਤੇ ਚਾਰਕੂ ਯਾਦਵ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਨ੍ਹਾਂ ਨੂੰ ਰਿਮਸ ਰੈਫਰ ਕਰ ਦਿੱਤਾ ਗਿਆ ਸੀ। ਹਾਦਸੇ ਦਾ ਸ਼ਿਕਾਰ ਹੋਏ ਲੋਕ ਬਾਲੂਮਠ ਥਾਣਾ ਖੇਤਰ ਦੇ ਮਕਿਆਟੰਡ ਅਤੇ ਹੇਮਪੁਰ ਚਿਤਰਪੁਰ ਦੇ ਰਹਿਣ ਵਾਲੇ ਹਨ।

ਬਿਜਲੀ ਦੇ ਖੰਭੇ ਨਾਲ ਟੱਕਰ: ਦਰਅਸਲ, ਬਾਲੂਮਠ ਥਾਣਾ ਖੇਤਰ ਦੇ ਮਕਿਆਟੰਦ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇੱਕ ਯਾਤਰੀ ਵਾਹਨ ਰਾਖਵਾਂ ਕਰ ਕੇ ਦੇਵਘਰ ਬਾਬਾ ਧਾਮ ਗਏ ਸਨ। ਪੂਜਾ ਅਰਚਨਾ ਕਰਨ ਤੋਂ ਬਾਅਦ ਹਰ ਕੋਈ ਆਪਣੇ ਘਰਾਂ ਨੂੰ ਪਰਤ ਰਿਹਾ ਸੀ। ਇਸੇ ਦੌਰਾਨ ਬਾਲੂਮਠ ਥਾਣਾ ਖੇਤਰ ਦੇ ਤਮਤਮ ਟੋਲਾ ਨੇੜੇ ਵੀਰਵਾਰ ਤੜਕੇ ਕਰੀਬ 3 ਵਜੇ ਯਾਤਰੀ ਵਾਹਨ ਅਚਾਨਕ 11000 ਵੋਲਟ ਦੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ।

ਸੂਚਨਾ ਪੁਲਿਸ ਨੂੰ ਦਿੱਤੀ: ਟੱਕਰ ਇੰਨੀ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਟੁੱਟ ਗਿਆ ਅਤੇ ਯਾਤਰੀ ਵਾਹਨ 11000 ਵੋਲਟ ਦੀ ਤਾਰ ਦੇ ਸੰਪਰਕ ਵਿੱਚ ਆ ਗਿਆ। ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਮਗਰੋਂ ਕਰੰਟ ਲੱਗਣ ਕਾਰਨ ਸਫ਼ਰ ਕਰ ਰਹੀਆਂ ਚਾਰ ਔਰਤਾਂ ਅਤੇ ਗੱਡੀ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਈ ਲੋਕ ਗੰਭੀਰ ਜ਼ਖਮੀ ਵੀ ਹੋ ਗਏ। ਘਟਨਾ ਤੋਂ ਬਾਅਦ ਲੋਕਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕਾਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮ੍ਰਿਤਕਾਂ ਦੀ ਸ਼ਨਾਖਤ: ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਆਸ਼ੂਤੋਸ਼ ਸਤਿਅਮ ਦੇ ਨਿਰਦੇਸ਼ਾਂ 'ਤੇ ਪੁਲਿਸ ਟੀਮ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਸਾਰੇ ਜ਼ਖਮੀਆਂ ਦਾ ਇਲਾਜ ਕੀਤਾ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਗੰਭੀਰਤ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਰਿਮਸ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਡੀਐਸਪੀ ਆਸ਼ੂਤੋਸ਼ ਸਤਿਅਮ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੁਸਤੈਦੀ ਦਿਖਾਈ ਅਤੇ ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਾਤੇਹਾਰ ਸਦਰ ਹਸਪਤਾਲ ਭੇਜਿਆ ਜਾ ਰਿਹਾ ਹੈ।

ਘਟਨਾ ਘਰ ਪਹੁੰਚਣ ਤੋਂ 8 ਕਿਲੋਮੀਟਰ ਪਹਿਲਾਂ ਵਾਪਰੀ: ਦੱਸਿਆ ਜਾਂਦਾ ਹੈ ਕਿ ਘਟਨਾ ਵਾਲੀ ਥਾਂ ਤੋਂ ਮਕਿਆਟੰਡ ਦੀ ਦੂਰੀ ਕਰੀਬ 8 ਕਿਲੋਮੀਟਰ ਹੈ। ਯਾਨੀ ਦੇਵਘਰ ਤੋਂ ਕਰੀਬ 300 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਘਰ ਪਹੁੰਚਣ ਤੋਂ 8 ਕਿਲੋਮੀਟਰ ਪਹਿਲਾਂ ਕਾਵੜੀਆਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਪੰਜ ਕਾਵੜੀਆਂ ਦੀ ਜਾਨ ਚਲੀ ਗਈ। ਸਥਾਨਕ ਪਿੰਡ ਵਾਸੀ ਨੇ ਦੱਸਿਆ ਕਿ ਘਟਨਾ ਵੀਰਵਾਰ ਸਵੇਰੇ ਕਰੀਬ 3 ਵਜੇ ਵਾਪਰੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਾਤ ਭਰ ਗੱਡੀ ਚਲਾਉਣ ਕਾਰਨ ਡਰਾਈਵਰ ਨੂੰ ਨੀਂਦ ਆ ਗਈ ਹੋਵੇਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.