ਨਵੀਂ ਦਿੱਲੀ: ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਸਥਿਤ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਹੋਈ ਦਰਦਨਾਕ ਮੌਤ 'ਤੇ ਦਿੱਲੀ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਰਾਜਿੰਦਰ ਨਗਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਪਾਣੀ ਨਾਲ ਭਰੇ ਬੇਸਮੈਂਟ ਵਿੱਚ ਡੁੱਬਣ ਕਾਰਨ ਮਰਨ ਵਾਲੇ ਤਿੰਨ ਵਿਦਿਆਰਥੀਆਂ ਦੀ ਪਛਾਣ ਕਰ ਲਈ ਹੈ।
ਇਨ੍ਹਾਂ ਦੀ ਪਛਾਣ ਸ਼੍ਰੇਆ ਯਾਦਵ (ਅੰਬੇਦਕਰ ਨਗਰ, ਯੂਪੀ), ਤਾਨਿਆ ਸੋਨੀ (ਤੇਲੰਗਾਨਾ) ਅਤੇ ਨਵੀਨ ਡੇਲਵਿਨ (ਕੇਰਲਾ, ਏਰਨਾਕੁਲਮ) ਵਜੋਂ ਹੋਈ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਕੇਂਦਰੀ ਜ਼ਿਲ੍ਹੇ ਦੇ ਡੀਸੀਪੀ ਐਮ ਹਰਸ਼ਵਰਧਨ ਨੇ ਐਤਵਾਰ ਨੂੰ ਦਿੱਤੀ।
Delhi's Old Rajendra Nagar coaching centre incident | The owner and coordinator of the coaching centre arrested: Delhi Police
— ANI (@ANI) July 28, 2024
ਡੀਸੀਪੀ ਐਮ ਹਰਸ਼ ਵਰਧਨ ਨੇ ਦੱਸਿਆ ਕਿ ਕੋਚਿੰਗ ਸੈਂਟਰ ਹਾਦਸੇ ਦੇ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105, 106 (1), 152, 290 ਅਤੇ 35 ਦੇ ਤਹਿਤ ਰਾਜੇਂਦਰ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਕੋਚਿੰਗ ਸੈਂਟਰ, ਇਮਾਰਤ ਦੇ ਪ੍ਰਬੰਧਨ ਅਤੇ ਡਰੇਨੇਜ ਸਿਸਟਮ ਦੀ ਦੇਖਭਾਲ ਕਰਨ ਵਾਲੇ ਸਾਰੇ ਲੋਕਾਂ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਜੋ ਜਾਂਚ ਵਿੱਚ ਆਉਣਗੇ। ਦਿੱਲੀ ਪੁਲਿਸ ਨੇ ਫਿਲਹਾਲ ਇਮਾਰਤ ਦੇ ਮਾਲਕ ਅਤੇ ਕੋਆਰਡੀਨੇਟਰ ਸਮੇਤ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
#WATCH | Delhi's Old Rajendra Nagar coaching centre incident | DCP Central M Harshavardhan says, " rescue operations were launched, along with delhi police and delhi fire service, ndrf was also involved. by the end of the search and rescue op...3 bodies were recovered from the… pic.twitter.com/dt00t7nRwl
— ANI (@ANI) July 28, 2024
ਪੂਰੇ ਮਾਮਲੇ ਉਤੇ ਕੀ ਬੋਲੇ ਡੀਸੀਪੀ: ਡੀਸੀਪੀ ਨੇ ਕਿਹਾ ਕਿ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰਨ ਦੀ ਸੂਚਨਾ ਮਿਲਣ ਤੋਂ ਬਾਅਦ ਰਾਤ ਨੂੰ ਇੱਕ ਬਚਾਅ ਮੁਹਿੰਮ ਚਲਾਈ ਗਈ ਜਿਸ ਵਿੱਚ ਦਿੱਲੀ ਪੁਲਿਸ, ਦਿੱਲੀ ਫਾਇਰ ਸਰਵਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਸ਼ਾਮਲ ਸਨ। ਇਸ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੱਲ੍ਹ ਸ਼ਨੀਵਾਰ ਨੂੰ ਰਾਉ ਦੇ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਕਰੀਬ 12 ਫੁੱਟ ਪਾਣੀ ਭਰ ਗਿਆ ਸੀ। ਬਰਸਾਤ ਅਤੇ ਡਰੇਨ ਦਾ ਪਾਣੀ ਭਰਨ ਕਾਰਨ ਕੋਚਿੰਗ ਸੈਂਟਰ ਦੀ ਲਾਇਬ੍ਰੇਰੀ ਵਿੱਚ ਤਿੰਨ ਵਿਦਿਆਰਥੀ ਫਸ ਗਏ ਸਨ, ਜਿਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਤੱਕ ਚੱਲੇ ਸਾਂਝੇ ਬਚਾਅ ਕਾਰਜ ਤੋਂ ਬਾਅਦ ਕੱਢੀਆਂ ਗਈਆਂ।
- ਪਾਣੀ ਭਰ ਗਿਆ,ਬਿਜਲੀ ਚਲੀ ਗਈ, ਲਾਇਬ੍ਰੇਰੀ ਦਾ ਬਾਇਓਮੀਟ੍ਰਿਕ ਦਰਵਾਜ਼ਾ ਬੰਦ ਹੋ ਗਿਆ..ਚੀਕਾਂ ਮਾਰਦੇ ਹੋਏ ਚਲੀ ਗਈ ਜਾਨ, ਜਾਣੋ-ਹਾਦਸੇ ਦਾ ਪੂਰਾ ਕਾਰਨ - STUDENTS DEATH IN LIBRARY
- 'ਮਨ ਕੀ ਬਾਤ' 'ਚ ਪੀਐਮ ਮੋਦੀ ਨੇ ਕੀਤੀ ਪੈਰਿਸ ਓਲੰਪਿਕ ਦੀ ਚਰਚਾ-ਕਿਹਾ ਦੁਨੀਆ ਭਰ 'ਚ ਹੋ ਰਹੀ ਪ੍ਰਸ਼ੰਸਾ : PM MODI MANN KI BAAT - Mann ki baat 112th episode today
- ਦਿੱਲੀ ਦੇ ਇੱਕ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ 'ਚ ਭਰਿਆ ਪਾਣੀ, ਕਈ ਵਿਦਿਆਰਥੀ ਡੁੱਬੇ, ਤਿੰਨ ਦੀ ਮੌਤ; UPSC ਦੀ ਕਰ ਰਹੇ ਸੀ ਤਿਆਰੀ - Rajinder Nagar Waterlogging