ETV Bharat / bharat

ਕਲਰਕ ਨੇ ਲਗਾਈ ਮੇਅਰ ਦੇ ਨਾਲ ਮਿਲਦੀ ਲਿਪਸਟਿਕ, ਤਾਂ ਚੇਨਈ ਦੇ ਮੇਅਰ ਨੇ ਕਲਰਕ ਦਾ ਕਰ ਦਿੱਤਾ ਤਬਾਦਲਾ, ਜਾਣੋ ਮਾਮਲਾ - Lipstick Controversy

Lipstick Controversy in Chennai: ਚੇਨਈ ਮਿਊਂਸੀਪਲ ਕਾਰਪੋਰੇਸ਼ਨ ਦੀ ਪਹਿਲੀ ਮਹਿਲਾ ਕਲਰਕ ਮਾਧਵੀ ਵੱਲੋਂ ਮੇਅਰ ਪ੍ਰਿਆ ਦੀ ਲਿਪਸਟਿਕ ਦੇ ਰੰਗ ਵਰਗੀ ਲਿਪਸਟਿਕ ਲਗਾਉਣ ਦੇ ਇਲਜ਼ਾਮ ਵਿੱਚ ਕੀਤੇ ਗਏ ਤਬਾਦਲੇ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਹਾਲਾਂਕਿ, ਇਸ ਨੂੰ ਲੈਕੇ ਮੇਅਰ ਨੇ ਸਪਸ਼ਟੀਕਰਨ ਵੀ ਦਿੱਤਾ ਹੈ ਕਿ ਲਿਪਸਟਿਕ ਦਾ ਤਬਾਦਲੇ ਨਾਲ ਕੋਈ ਲੈਣ ਦੇਣ ਨਹੀਂ ਹੈ।

Chennai civic body official transferred for 'wearing lipstick'? Mayor's office responds
ਕਲਰਕ ਨੇ ਲਗਾਈ ਮੇਅਰ ਦੇ ਨਾਲ ਮਿਲਦੀ ਲਿਪਸਟਿਕ (ETV BHARAT)
author img

By ETV Bharat Punjabi Team

Published : Sep 26, 2024, 2:23 PM IST

ਚੇਨਈ: ਚੇਨਈ ਦੀ ਮੇਅਰ ਪ੍ਰਿਆ ਦੀ ਸਕੱਤਰ ਵਜੋਂ ਕੰਮ ਕਰ ਰਹੀ ਮਾਧਵੀ (ਉਮਰ 50) ਦਾ ਪਿਛਲੇ ਮਹੀਨੇ ਮਨਾਲੀ ਖੇਤਰੀ ਦਫ਼ਤਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ। ਉਸ ਸਮੇਂ ਖ਼ਬਰ ਆਈ ਸੀ ਕਿ ਤਾਮਿਲਨਾਡੂ ਦੀ ਪਹਿਲੀ ਮਹਿਲਾ ਮਾਰਸ਼ਲ (Marshal) ਦਾ ਕੰਮ ਠੀਕ ਢੰਗ ਨਾਲ ਨਾ ਆਉਣ ਕਾਰਨ ਤਬਾਦਲਾ ਕਰ ਦਿੱਤਾ ਗਿਆ ਹੈ, ਪਰ ਮਾਧਵੀ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ।

ਛੁੱਟੀ ਕਾਰਨ ਹੋਈ ਵਾਧੂ ਪੁੱਛਗਿੱਛ

ਇਸ ਸਬੰਧੀ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਫ਼ਦਰ ਮਾਧਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੇਅਰ ਦਫ਼ਤਰ ਵੱਲੋਂ ਤਬਾਦਲੇ ਸਬੰਧੀ ਦਿੱਤੇ ਗਏ ਮੰਗ ਪੱਤਰ ਵਿੱਚ 5 ਸਵਾਲ ਪੁੱਛੇ ਗਏ ਸਨ। ਮਾਧਵੀ ਨੇ ਕਿਹਾ ਕਿ ਉਸ ਨੇ ਇਨ੍ਹਾਂ ਸਾਰੇ 5 ਸਵਾਲਾਂ ਦੇ ਸਹੀ ਜਵਾਬ ਦਿੱਤੇ ਹਨ। ਉਸ ਨੇ ਦੱਸਿਆ ਕਿ 6 ਅਗਸਤ ਨੂੰ ਉਸ ਕੋਲੋਂ ਸਮੇਂ ਸਿਰ ਕੰਮ ’ਤੇ ਨਾ ਆਉਣ ਬਾਰੇ ਪੁੱਛ-ਪੜਤਾਲ ਕੀਤੀ ਗਈ ਸੀ, ਪਰ ਉਸ ਦਿਨ ਉਸ ਦੀ ਲੱਤ ’ਚ ਫਰੈਕਚਰ ਹੋਣ ਕਾਰਨ ਉਹ ਸਮੇਂ ’ਤੇ ਦਫ਼ਤਰ ਨਹੀਂ ਜਾ ਸਕੀ ਜਿਸ ਸਬੰਧੀ ਦਫਤਰ ਵਿਚ ਪੂਰੀ ਤਰ੍ਹਾਂ ਸੂਚਿਤ ਵੀ ਕੀਤਾ ਗਿਆ ਸੀ।

ਬਿਨਾਂ ਕਿਸੇ ਸਪੱਸ਼ਟੀਕਰਨ ਦੇ ਤਬਾਦਲਾ

ਮਾਧਵੀ ਨੇ ਦੱਸਿਆ ਕਿ ਉਸ 'ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਏ ਗਏ ਹਨ। ਪਰ ਮੇਅਰ ਦਫ਼ਤਰ ਨੇ ਇਸ ਸਬੰਧੀ ਉਨ੍ਹਾਂ ਨੂੰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। 7 ਅਗਸਤ ਨੂੰ ਮਾਧਵੀ ਨੇ ਦੱਸਿਆ ਕਿ ਉਸ ਨੂੰ ਦੂਰ ਮਨਾਲੀ ਦੇ ਦਫ਼ਤਰ ਵਿੱਚ ਤਬਦੀਲ ਕਰਨ ਲਈ ਕਿਹਾ ਗਿਆ ਸੀ।

ਨਿੱਜੀ ਸਹਾਇਕ ਨੇ ਲਿਪਸਟਿਕ ਨਾ ਲਗਾਉਣ ਦੀ ਦਿੱਤੀ ਨਸੀਹਤ

ਮਾਧਵੀ ਨੇ ਦੱਸਿਆ ਕਿ ਮੇਅਰ (Mayor) ਦੇ ਨਿੱਜੀ ਸਹਾਇਕ ਸ਼ਿਵਸ਼ੰਕਰਨ ਨੇ ਕੰਮ ਦੌਰਾਨ ਉਸ ਨਾਲ ਗੱਲ ਕੀਤੀ ਸੀ ਅਤੇ ਜ਼ੋਰ ਦਿੱਤਾ ਸੀ ਕਿ ਉਹ ਹੁਣ ਲਿਪਸਟਿਕ ਨਾ ਲਵੇ। ਮਾਧਵੀ ਨੇ ਇਹ ਵੀ ਦੱਸਿਆ ਕਿ ਉਸ ਨੇ ਮੇਅਰ ਦੇ ਰੰਗ ਦੀ ਬਜਾਏ ਵੱਖਰੇ ਰੰਗ ਦੀ ਲਿਪਸਟਿਕ ਲਗਾਉਣ ਦੀ ਬੇਨਤੀ ਕੀਤੀ ਸੀ। ਮਾਧਵੀ ਨੇ ਇਹ ਵੀ ਦੱਸਿਆ ਕਿ ਉਸਨੇ ਸ਼ਿਵਸ਼ੰਕਰਨ ਨੂੰ ਕਿਹਾ ਕਿ ਲਿਪਸਟਿਕ ਲਗਾਉਣਾ ਉਸਦਾ ਨਿੱਜੀ ਫੈਸਲਾ ਹੈ ਅਤੇ ਤੁਸੀਂ ਇਸ ਵਿੱਚ ਦਖਲ ਨਹੀਂ ਦੇ ਸਕਦੇ। ਇਸੇ ਤਰ੍ਹਾਂ ਹੋਰ ਸ਼ਰਤਾਂ ਵੀ ਲਾਈਆਂ ਗਈਆਂ ਸਨ। ਮਾਧਵੀ ਨੇ ਕਿਹਾ ਕਿ ਦਫਤਰ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਨਾਲ ਗੱਲ ਨਾ ਕਰਨ ਅਤੇ ਛੁੱਟੀਆਂ ਦੌਰਾਨ ਕਿਸੇ ਨਾਲ ਬਾਹਰ ਨਾ ਜਾਣ ਦੀਆਂ ਸ਼ਰਤਾਂ ਲਗਾਈਆਂ ਗਈਆਂ ਹਨ।

ਬਦਲਾ ਲੈਣ ਲਈ ਕੀਤਾ ਤਬਾਦਲਾ

ਸਕੱਤਰ ਮਾਧਵੀ ਨੇ ਕਿਹਾ ਕਿ ਮੇਅਰ ਪ੍ਰਿਆ ਨੇ ਉਸ ਨੂੰ ਨਿੱਜੀ ਤੌਰ 'ਤੇ ਤਾੜਨਾ ਕੀਤੀ ਅਤੇ ਜਦੋਂ ਕਿ ਉਹ ਚੇਨਈ ਕਾਰਪੋਰੇਸ਼ਨ ਦੁਆਰਾ ਆਯੋਜਿਤ ਮਹਿਲਾ ਦਿਵਸ ਪ੍ਰੋਗਰਾਮ 'ਚ ਸ਼ਾਮਲ ਹੋ ਰਹੀ ਸੀ। ਮਾਧਵੀ ਨੇ ਇਲਜ਼ਾਮ ਲਾਇਆ ਕਿ ਮਨਾਲੀ ਮੰਡਲ ਦਫਤਰ ਉਸ ਦੇ ਘਰ ਤੋਂ ਕਾਫੀ ਦੂਰ ਹੈ। ਸਿੰਗਲ ਮਦਰ ਹੋਣ ਕਾਰਨ ਉਨ੍ਹਾਂ (ਮੇਅਰ) ਨੇ ਬਦਲਾ ਲੈਣ ਲਈ ਉਸ ਨੂੰ ਇੰਨੀ ਦੂਰ ਦਫ਼ਤਰ ਵਿੱਚ ਤਬਾਦਲਾ ਕੀਤਾ ਹੈ।

ਇਸ ਦੌਰਾਨ ਮੇਅਰ ਦਫ਼ਤਰ ਵੱਲੋਂ ਦਿੱਤੇ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਲਿਪਸਟਿਕ ਲਗਾਉਣ ਦੀ ਸਜ਼ਾ ਦਾ ਤਬਾਦਲੇ ਨਾਲ ਕੋਈ ਸਬੰਧ ਨਹੀਂ ਹੈ। ਮਾਧਵੀ ਦਾ ਤਬਾਦਲਾ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਉਹ ਨਿਯਮਿਤ ਤੌਰ 'ਤੇ ਕੰਮ 'ਤੇ ਨਹੀਂ ਆਉਂਦੀ ਸੀ। ਤੁਹਾਨੂੰ ਦੱਸ ਦੇਈਏ ਕਿ ਤਾਰਾ ਚੇਰਿਅਨ ਅਤੇ ਕਾਮਾਕਸ਼ੀ ਜੈਰਾਮਨ ਤੋਂ ਬਾਅਦ ਮੇਅਰ ਪ੍ਰਿਆ ਚੇਨਈ ਦੀ ਤੀਜੀ ਮਹਿਲਾ ਮੇਅਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.