ETV Bharat / bharat

ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜੇ ਵਿਵਾਦ ਦੀ ਜਾਂਚ ਲਈ ਕੇਂਦਰ ਨੇ ਪੈਨਲ ਦਾ ਕੀਤਾ ਗਠਨ - IAS officer Puja Khedkar Row - IAS OFFICER PUJA KHEDKAR ROW

IAS officer Puja Khedkar Row: ਕੇਂਦਰ ਸਰਕਾਰ ਨੇ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜੇ ਵਿਵਾਦ ਦੀ ਜਾਂਚ ਲਈ ਇੱਕ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ। ਪੂਜਾ 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾ 'ਚ ਅਹੁਦਾ ਹਾਸਲ ਕਰਨ ਲਈ ਸਰੀਰਕ ਅਪੰਗਤਾ ਸ਼੍ਰੇਣੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਕੋਟੇ ਦੇ ਤਹਿਤ ਮਿਲਣ ਵਾਲੀਆਂ ਸਹੁਲਤਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਹੈ।

Centre forms panel to probe controversy involving IAS officer Pooja Khedkar
ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜੇ ਵਿਵਾਦ ਦੀ ਜਾਂਚ ਲਈ ਕੇਂਦਰ ਨੇ ਪੈਨਲ ਦਾ ਕੀਤਾ ਗਠਨ (ETV Bharat)
author img

By ETV Bharat Punjabi Team

Published : Jul 12, 2024, 10:07 AM IST

ਨਵੀਂ ਦਿੱਲੀ: ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜਿਆ ਵਿਵਾਦ ਹੁਣ ਹੋਰ ਵੱਧਦਾ ਜਾ ਰਿਹਾ ਹੈ। ਸੁਤਰਾਂ ਮੁਤਾਬਿਕ ਕੇਂਦਰ ਨੇ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜੇ ਵਿਵਾਦ ਦੀ ਜਾਂਚ ਲਈ ਵੀਰਵਾਰ ਨੂੰ ਇੱਕ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੇ ਵਧੀਕ ਸਕੱਤਰ ਮਾਮਲੇ ਦੀ ਜਾਂਚ ਕਰਨਗੇ। ਦੱਸਣਯੋਗ ਹੈ ਕਿ 32 ਸਾਲਾ ਖੇਡਕਰ 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾ 'ਚ ਅਹੁਦਾ ਹਾਸਲ ਕਰਨ ਲਈ ਸਰੀਰਕ ਅਪੰਗਤਾ ਸ਼੍ਰੇਣੀ ਅਤੇ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਕੋਟੇ ਦੇ ਤਹਿਤ ਮਿਲਣ ਵਾਲੀਆਂ ਕਈ ਸਹੁਲਤਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਉਸ ਨੂੰ ਧੱਕੇਸ਼ਾਹੀ ਦੇ ਇਲਜ਼ਾਮਾਂ ਕਾਰਨ ਸੋਮਵਾਰ ਨੂੰ ਪੂਨੇ ਤੋਂ ਵਾਸ਼ਿਮ ਤਬਦੀਲ ਕਰ ਦਿੱਤਾ ਗਿਆ ਸੀ।

ਸਰਾਕਾਰੀ ਸਹੁਲਤਾਂ ਦੀ ਦੁਰਵਰਤੋਂ ਦੇ ਦੋਸ਼ : ਵੀਰਵਾਰ ਨੂੰ ਉਨ੍ਹਾਂ ਨੇ ਵਿਦਰਭ ਖੇਤਰ ਦੇ ਵਾਸ਼ਿਮ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਸਹਾਇਕ ਕੁਲੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ, ਪੁਣੇ ਪੁਲਿਸ ਨੇ ਕਿਹਾ ਕਿ ਉਹ ਵਿਵਾਦਤ ਆਈਏਐਸ ਅਧਿਕਾਰੀ ਦੀ ਨਿੱਜੀ ਕਾਰ 'ਤੇ ਲਾਲ-ਨੀਲੀ ਬੱਤੀ ਦੀ ਅਣਅਧਿਕਾਰਤ ਵਰਤੋਂ ਅਤੇ 'ਮਹਾਰਾਸ਼ਟਰ ਸਰਕਾਰ' ਦੇ ਸ਼ਿਲਾਲੇਖ ਦੀ ਪੂਰੀ ਤਰ੍ਹਾਂ ਜਾਂਚ ਕਰੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਖੇਡਕਰ ਦੁਆਰਾ ਵਰਤੀ ਗਈ ਔਡੀ ਕਾਰ ਇੱਕ ਨਿੱਜੀ ਕੰਪਨੀ ਦੇ ਨਾਂ 'ਤੇ ਰਜਿਸਟਰਡ ਸੀ ਅਤੇ ਵਾਹਨ ਦੇ ਖਿਲਾਫ ਚਲਾਨ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। 32 ਸਾਲਾ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਦਾ ਤਬਾਦਲਾ ਪੁਣੇ ਤੋਂ ਵਿਦਰਭ ਖੇਤਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਵੱਖਰੇ ਕੈਬਿਨ ਅਤੇ ਸਟਾਫ਼ ਵਰਗੀਆਂ ਮੰਗਾਂ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ।

ਜਾਅਲੀ ਅਪੰਗਤਾ ਦਿਖਾ ਕੇ ਹਾਸਿਲ ਕੀਤੀਆਂ ਸਹੂਲਤਾਂ : ਵੀਰਵਾਰ ਨੂੰ ਉਨ੍ਹਾਂ ਨੇ ਵਾਸ਼ਿਮ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿਖੇ ਸਹਾਇਕ ਕੁਲੈਕਟਰ ਵੱਜੋਂ ਅਹੁਦਾ ਸੰਭਾਲ ਲਿਆ ਹੈ। ਇਹ ਵੀ ਇਲਜ਼ਾਮ ਹਨ ਕਿ ਖੇਡਕਰ ਨੇ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਲਈ ਕਥਿਤ ਤੌਰ 'ਤੇ ਜਾਅਲੀ ਅਪੰਗਤਾ ਅਤੇ ਹੋਰ ਪੱਛੜੀ ਸ਼੍ਰੇਣੀ (ਓਬੀਸੀ) ਸਰਟੀਫਿਕੇਟ ਜਮ੍ਹਾਂ ਕਰਵਾਏ ਸਨ। ਵੀਰਵਾਰ ਨੂੰ ਜਦੋਂ ਪੁਣੇ ਪੁਲਿਸ ਦੀ ਇੱਕ ਟੀਮ ਪੁਣੇ ਦੇ ਪਾਸ਼ਾਨ ਇਲਾਕੇ ਵਿੱਚ ਖੇਡਕਰ ਦੇ ਬੰਗਲੇ ਵਿੱਚ ਟ੍ਰੈਫਿਕ ਲਾਈਟਾਂ ਅਤੇ ਵੀਆਈਪੀ ਨੰਬਰ ਦੀ ਉਲੰਘਣਾ ਕਰਨ ਵਾਲੀ ਔਡੀ ਕਾਰ ਦੀ ਜਾਂਚ ਕਰਨ ਲਈ ਗਈ ਤਾਂ ਉਨ੍ਹਾਂ ਨੂੰ ਬੰਗਲੇ ਦੇ ਗੇਟ ਬੰਦ ਮਿਲੇ। ਪੁਣੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਵਿੱਚ ਕਿਹਾ ਕਿ ਔਡੀ ਕਾਰ ਨਾਲ ਜੁੜੇ ਕਥਿਤ ਉਲੰਘਣਾਵਾਂ ਦੇ ਸਬੰਧ ਵਿੱਚ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਖੇਡਕਰ ਵੱਲੋਂ ਵਰਤੀ ਗਈ ਕਾਰ ਇੱਕ ਪ੍ਰਾਈਵੇਟ ਕੰਪਨੀ ਦੇ ਨਾਂ 'ਤੇ ਰਜਿਸਟਰਡ ਹੈ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਦੀ ਨਿੱਜੀ ਗੱਡੀ 'ਤੇ ਲਾਲ-ਨੀਲੀ ਬੱਤੀ ਲੱਗੀ ਹੋਈ ਸੀ ਜਦਕਿ ਇਸ 'ਤੇ 'ਮਹਾਰਾਸ਼ਟਰ ਸਰਕਾਰ' ਦੀ ਨੇਮਪਲੇਟ ਵੀ ਲੱਗੀ ਹੋਈ ਸੀ। ਉਸ ਕਾਰ ਦੇ ਖਿਲਾਫ ਪਹਿਲਾਂ ਵੀ ਚਲਾਨ ਕੱਟੇ ਗਏ ਸਨ, ਪਰ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੱਡੀ ਨੇ ਕਿਹੜੀਆਂ ਉਲੰਘਣਾਵਾਂ ਕੀਤੀਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.