ਚੇਨਈ: ਤਾਮਿਲਨਾਡੂ ਭਾਜਪਾ ਪ੍ਰਧਾਨ ਕੇ. ਅੰਨਾਮਾਲਾਈ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਦੋਂ ਤੱਕ ਜੁੱਤੀ ਨਹੀਂ ਪਹਿਨਣਗੇ ਜਦੋਂ ਤੱਕ ਡੀਐਮਕੇ ਨੂੰ ਸੱਤਾ ਤੋਂ ਬਾਹਰ ਨਹੀਂ ਕੀਤਾ ਜਾਂਦਾ। ਉਨ੍ਹਾਂ ਇਹ ਐਲਾਨ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨਾਲ ਕਈ ਸਮਰਥਕ ਆਗੂ ਵੀ ਮੌਜੂਦ ਸਨ।
ਅੰਨਾਮਾਲਾਈ ਨੇ ਡੀਐਮਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਅੰਨਾ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨਹੀਂ ਕੀਤੀ। ਉਹ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਰੋਸ ਪ੍ਰਦਰਸ਼ਨ ਕਰਨਗੇ। ਭਾਜਪਾ ਨੇਤਾ ਅੰਨਾਮਾਲਾਈ ਨੇ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਜੁੱਤੀਆਂ ਛੱਡਣ ਜਾ ਰਹੇ ਹਨ, ਅਤੇ ਇਹ ਵੀ ਕਿਹਾ ਕਿ ਉਹ ਉਦੋਂ ਤੱਕ ਕੋਈ ਜੁੱਤੀ ਨਹੀਂ ਪਹਿਨਣਗੇ ਜਦੋਂ ਤੱਕ ਡੀਐਮਕੇ ਨੂੰ ਸੱਤਾ ਤੋਂ ਬਾਹਰ ਨਹੀਂ ਕੀਤਾ ਜਾਂਦਾ। ਅੰਨਾਮਲਾਈ ਨੂੰ ਫਾਇਰ ਬ੍ਰਾਂਡ ਲੀਡਰ ਮੰਨਿਆ ਜਾਂਦਾ ਹੈ।
#WATCH | During a press conference, Tamil Nadu BJP President K Annamalai removed his shoe and said, " from tomorrow onwards until the dmk is removed from power, i will not wear any footwear..."
— ANI (@ANI) December 26, 2024
tomorrow, k annamalai will protest against how the government handled the anna… https://t.co/Jir02WFrOx pic.twitter.com/aayn33R6LG
ਭਾਜਪਾ ਆਗੂ ਨੇ ਇਲਜ਼ਾਮ ਲਾਇਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਡੀਐਮਕੇ ਦਾ ਵਰਕਰ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਗਣਸ਼ੇਖਰਨ ਸੈਦਈ ਈਸਟ 'ਚ ਡੀਐੱਮਕੇ ਦੇ ਵਿਦਿਆਰਥੀ ਵਿੰਗ ਦਾ ਨੇਤਾ ਹੈ। ਅੰਨਾਮਾਲਾਈ ਨੇ ਕਿਹਾ ਕਿ ਜੇਕਰ ਦੋਸ਼ੀ ਡੀ.ਐੱਮ.ਕੇ. ਦਾ ਵਰਕਰ ਹੈ ਤਾਂ ਪੁਲਿਸ ਉਸ ਖਿਲਾਫ ਕਾਰਵਾਈ ਨਹੀਂ ਕਰਦੀ ਜਾਂ ਕਾਰਵਾਈ ਕਰਦੀ ਵੀ ਹੈ ਤਾਂ ਇਹ ਮੱਠੀ ਪੈ ਜਾਂਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲੀਸ ਨੇ ਯੂਨੀਵਰਸਿਟੀ ਕੇਸ ਵਿੱਚ ਮੁਲਜ਼ਮ ਨੂੰ ਵਾਚਲਿਸਟ ਵਿੱਚ ਵੀ ਨਹੀਂ ਰੱਖਿਆ ਹੈ, ਕਿਉਂਕਿ ਪੁਲਿਸ ’ਤੇ ਉਸ ਖ਼ਿਲਾਫ਼ ਕਾਰਵਾਈ ਨਾ ਕਰਨ ਲਈ ਉਪਰੋਂ ਦਬਾਅ ਪਾਇਆ ਜਾ ਰਿਹਾ ਹੈ। ਹਾਲਾਂਕਿ ਡੀਐਮਕੇ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ।
ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਕਈ ਵਾਰ ਅਜਿਹੇ ਭਾਸ਼ਣ ਦਿੱਤੇ ਸਨ, ਜਿਨ੍ਹਾਂ ਦੀ ਮੀਡੀਆ 'ਚ ਕਈ ਵਾਰ ਚਰਚਾ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਕ ਜਨਤਕ ਮੰਚ ਤੋਂ ਅੰਨਾਮਾਲਾਈ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਸਮਰਪਣ ਪ੍ਰਭਾਵਸ਼ਾਲੀ ਸੀ।
- ਦਿੱਲੀ ਕਾਂਗਰਸ ਨੇ ਫਿਰ AAP 'ਤੇ ਫਿਰ ਸਾਧਿਆ ਨਿਸ਼ਾਨਾ , ਕਿਹਾ- 'ਕੇਜਰੀਵਾਲ ਨੇ ਭ੍ਰਿਸ਼ਟ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ
- ਚੱਲੋ ਜੀ ਹੁਣ ਬੱਸਾਂ ਵਾਲਿਆਂ ਨੇ ਲਿਆ ਵੱਡਾ ਫੈਸਲਾ, ਟਿਕਟਾਂ ਕੱਟਣ ਸਮੇਂ ਖੁਦ ਦੇਣਗੇ ਲੋਕਾਂ ਨੂੰ ਜਾਣਕਾਰੀ, ਜ਼ਰਾ ਧਿਆਨ ਨਾਲ ਨਹੀਂ ਤਾਂ...
- "ਪੰਜਾਬ ਡੁੱਬ ਰਿਹਾ ਹੈ ਤੇ CM ਮਾਨ ਛੁੱਟੀਆਂ ਮਨਾਉਣ 'ਚ ਮਸ਼ਰੂਫ਼", ਆਸਟ੍ਰੇਲੀਆ ਦੇ 'ਨਿਜੀ' ਦੌਰੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ 'ਤੇ