ਪ੍ਰਯਾਗਰਾਜ: ਅਤੁਲ ਸੁਭਾਸ਼ ਦੀ ਸੱਸ ਅਤੇ ਸਾਲੇ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਤੁਲ ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਬੈਂਗਲੁਰੂ ਪੁਲਿਸ ਨੇ ਗੁਰੂਗ੍ਰਾਮ (ਹਰਿਆਣਾ) ਤੋਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਬੈਂਗਲੁਰੂ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
ਬੈਂਗਲੁਰੂ ਪੁਲਿਸ ਨੇ ਦਿੱਤੀ ਜਾਣਕਾਰੀ
ਡੀਸੀਪੀ ਵ੍ਹਾਈਟ ਫੀਲਡ ਡਿਵੀਜ਼ਨ, ਬੈਂਗਲੁਰੂ (ਕਰਨਾਟਕ) ਸ਼ਿਵਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਅਤੁਲ ਸੁਭਾਸ਼ ਦੀ ਸੱਸ ਨਿਸ਼ਾ ਸਿੰਘਾਨੀਆ ਅਤੇ ਸਾਲੇ ਅਨੁਰਾਗ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਉਨ੍ਹਾਂ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਪੁਲਿਸ ਨੇ ਗੁਰੂਗ੍ਰਾਮ (ਹਰਿਆਣਾ) ਤੋਂ ਗ੍ਰਿਫ਼ਤਾਰ ਕੀਤਾ ਹੈ। ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
Atul Subhash suicide case | Accused Nikita Singhania has been arrested from Gurugram, Haryana. Accused Nisha Singhania and Anurag Singhania arrested from Prayagraj and produced before the court and given to judicial custody: Shivakumar, DCP White Field Division, Bengaluru… pic.twitter.com/8XxZUcwkfQ
— ANI (@ANI) December 15, 2024
ਇਹ ਸੀ ਸਾਰਾ ਮਾਮਲਾ
ਤੁਹਾਨੂੰ ਦੱਸ ਦਈਏ ਕਿ ਸਾਫਟਵੇਅਰ ਇੰਜੀਨੀਅਰ ਅਤੁਲ ਸੁਭਾਸ਼ ਮੋਦੀ ਨੇ ਆਪਣੀ ਪਤਨੀ ਨਿਕਿਤਾ ਅਤੇ ਸਹੁਰੇ ਵਾਲਿਆਂ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ 9 ਦਸੰਬਰ ਨੂੰ ਬੈਂਗਲੁਰੂ 'ਚ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਬੰਗਲੌਰ ਪੁਲਿਸ ਨੇ ਨਿਕਿਤਾ, ਮਾਂ ਨਿਸ਼ਾ ਅਤੇ ਭਰਾਵਾਂ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ। ਬੈਂਗਲੁਰੂ ਪੁਲਿਸ ਨਿਕਿਤਾ ਅਤੇ ਉਸ ਦੇ ਪਰਿਵਾਰ ਦੀ ਭਾਲ ਵਿੱਚ ਜੌਨਪੁਰ ਅਤੇ ਦਿੱਲੀ ਪਹੁੰਚੀ ਸੀ। ਇਸ ਦੌਰਾਨ ਪਤਾ ਲੱਗਾ ਕਿ ਜੌਨਪੁਰ ਦੇ ਰਹਿਣ ਵਾਲੇ ਨਿਕਿਤਾ ਦੀ ਮਾਂ ਅਤੇ ਭਰਾ ਆਪਣੇ ਘਰ ਨੂੰ ਤਾਲਾ ਲਗਾ ਕੇ ਕਿਤੇ ਚਲੇ ਗਏ ਸਨ। ਬੈਂਗਲੁਰੂ ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਤਾਲਾ ਲੱਗਾ ਪਾਇਆ। ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ। ਦੱਸਿਆ ਗਿਆ ਕਿ ਇਸ ਮਾਮਲੇ ਦੇ ਚੌਥੇ ਮੁਲਜ਼ਮ ਸੁਸ਼ੀਲ ਸਿੰਘਾਨੀਆ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਦਿੱਤੀ ਸੀ ਅਰਜ਼ੀ
ਸ਼ਨੀਵਾਰ ਨੂੰ ਇਸ ਮਾਮਲੇ 'ਚ ਮੁਲਜ਼ਮ ਪਤਨੀ ਨਿਕਿਤਾ ਸਿੰਘਾਨੀਆ ਅਤੇ ਉਸ ਦੇ ਪੇਕੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਇਲਾਹਾਬਾਦ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਇਹ ਕੋਸ਼ਿਸ਼ ਗ੍ਰਿਫਤਾਰੀ ਤੋਂ ਬਚਣ ਲਈ ਮੰਨੀ ਜਾ ਰਹੀ ਸੀ। ਇਸ ਦੌਰਾਨ ਬੈਂਗਲੁਰੂ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਬੈਂਗਲੁਰੂ ਪੁਲਿਸ ਦੇ ਅਨੁਸਾਰ, ਅਤੁਲ ਸੁਭਾਸ਼ ਦੀ ਸੱਸ ਅਤੇ ਸਾਲੇ ਨੂੰ ਪ੍ਰਯਾਗਰਾਜ ਅਤੇ ਉਸਦੀ ਪਤਨੀ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।