ETV Bharat / bharat

ਖੌਫਨਾਕ, ਬੁਲੇਟ 'ਤੇ ਆਇਆ ਪ੍ਰੇਮੀ, ਖ਼ਤਮ ਕਰ ਗਿਆ 4 ਜ਼ਿੰਦਗੀਆਂ - Amethi Teacher Family Murder

Amethi murder case: ਪ੍ਰੇਮ ਸਬੰਧਾਂ 'ਚ ਸਮੂਹਿਕ ਕਤਲ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਿਆ ਹੈ, ਪ੍ਰੇਮ ਸਬੰਧਾਂ ਕਾਰਨ ਇਹ ਕਤਲ ਕੀਤਾ ਗਿਆ ਸੀ।

Amethi teacher family murder case Big revelation Teacher wife lover killed Whole Family love affair 4 murder
ਬੁਲੇਟ 'ਤੇ ਆਇਆ ਪ੍ਰੇਮੀ, ਖ਼ਤਮ ਕਰ ਗਿਆ ਮਾਸੂਮ ਜ਼ਿੰਦਗੀਆਂ,ਪੁਲਿਸ ਨੇ ਕੀਤਾ ਕਾਬੂ (ETV BHARAT)
author img

By ETV Bharat Punjabi Team

Published : Oct 4, 2024, 3:23 PM IST

ਉੱਤਰ ਪ੍ਰਦੇਸ਼/ਅਮੇਠੀ: ਸ਼ਿਵਰਤਨ ਗੰਜ ਇਲਾਕੇ 'ਚ ਇਕ ਅਧਿਆਪਕ, ਉਸ ਦੀ ਪਤਨੀ ਅਤੇ ਦੋ ਬੱਚਿਆਂ ਦੇ ਕਤਲ ਮਾਮਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਪ੍ਰੇਮ ਸਬੰਧਾਂ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਧਿਆਪਕ ਦੀ ਪਤਨੀ ਦਾ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਦੋਵਾਂ ਦੀਆਂ ਕੁਝ ਤਸਵੀਰਾਂ ਅਤੇ ਗੱਲਬਾਤ ਵੀ ਸਾਹਮਣੇ ਆਈਆਂ ਹਨ। ਮੁਲਜ਼ਮ ਚੰਦਨ ਦੇ ਵਟਸਐਪ ਸਟੇਟਸ ਦਾ ਸਕਰੀਨ ਸ਼ਾਟ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਸਨੇ ਲਿਖਿਆ ਸੀ ਕਿ ਅੱਜ 5 ਲੋਕਾਂ ਦੀ ਮੌਤ ਹੋ ਜਾਵੇਗੀ। ਫਿਲਹਾਲ ਪੁਲਿਸ ਨੇ ਚੰਦਨ ਵਰਮਾ ਨੂੰ ਚੁੱਕ ਲਿਆ ਹੈ। ਉਸ ਕੋਲੋਂ ਕਿਸੇ ਅਣਪਛਾਤੀ ਥਾਂ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਪੁਲਿਸ ਘਟਨਾ ਦਾ ਖੁਲਾਸਾ ਕਰ ਸਕਦੀ ਹੈ।

ਰਾਏਬਰੇਲੀ ਦਾ ਰਹਿਣ ਵਾਲਾ ਦਲਿਤ ਅਧਿਆਪਕ ਸੁਨੀਲ ਕੁਮਾਰ ਆਪਣੀ ਪਤਨੀ ਪੂਨਮ ਅਤੇ ਦੋ ਬੇਟੀਆਂ ਦ੍ਰਿਸ਼ਟੀ (5) ਅਤੇ ਲਾਡੋ (1.5) ਨਾਲ ਅਮੇਠੀ ਦੇ ਸ਼ਿਵਰਤਨ ਗੰਜ ਇਲਾਕੇ 'ਚ ਰਹਿੰਦਾ ਸੀ। ਵੀਰਵਾਰ ਸ਼ਾਮ ਨੂੰ ਗੋਲੀਆਂ ਚਲਾ ਕੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ। ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਤੋਂ ਇਲਾਵਾ ਅਮੇਠੀ ਦੇ ਆਈਜੀ, ਡੀਐਮ-ਐਸਪੀ ਮੌਕੇ 'ਤੇ ਪੁੱਜੇ ਅਤੇ ਜਾਇਜ਼ਾ ਲਿਆ।

ਅਧਿਆਪਕ ਦੀ ਪਤਨੀ ਨਾਲ ਚੱਲ ਰਹੇ ਸੀ ਪ੍ਰੇਮ ਸਬੰਧ

ਘਟਨਾ ਦਾ ਪਰਦਾਫਾਸ਼ ਕਰਨ ਲਈ ਯੂਪੀ ਐਸਟੀਐਫ ਦੀਆਂ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੋਸਟਮਾਰਟਮ ਤੋਂ ਬਾਅਦ ਸਾਰੀਆਂ ਲਾਸ਼ਾਂ ਰਾਏਬਰੇਲੀ ਪਹੁੰਚ ਗਈਆਂ ਹਨ। ਇਸ ਦੌਰਾਨ ਟੀਮ ਨੇ ਚੰਦਨ ਵਰਮਾ ਨੂੰ ਚੁੱਕ ਲਿਆ। ਸੂਤਰਾਂ ਮੁਤਾਬਿਕ ਚੰਦਨ ਅਤੇ ਅਧਿਆਪਕ ਦੀ ਪਤਨੀ ਪੂਨਮ ਦਾ ਅਫੇਅਰ ਚੱਲ ਰਿਹਾ ਸੀ। ਚੰਦਨ ਅਤੇ ਪੂਨਮ ਦੀਆਂ ਕਈ ਤਸਵੀਰਾਂ ਅਤੇ ਚੈਟ ਵੀ ਸਾਹਮਣੇ ਆ ਚੁੱਕੇ ਹਨ। ਇਹ ਪ੍ਰੇਮ ਸਬੰਧ ਵਿਆਹ ਤੋਂ ਪਹਿਲਾਂ ਵੀ ਚੱਲ ਰਹੇ ਸਨ। ਚੰਦਨ ਨੇ ਵਟਸਐਪ 'ਤੇ ਇੱਕ ਸਟੇਟਸ ਪੋਸਟ ਕੀਤਾ ਸੀ ਕਿ ਅੱਜ 5 ਲੋਕਾਂ ਦੀ ਮੌਤ ਹੋ ਜਾਵੇਗੀ। ਸ਼ੱਕ ਹੈ ਕਿ ਆਪਣੀ ਪ੍ਰੇਮਿਕਾ ਦੇ ਪੂਰੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਦਾ ਵੀ ਇਰਾਦਾ ਰੱਖਿਆ ਸੀ।

ਬੁਲੇਟ 'ਤੇ ਆਇਆ ਕਾਤਲ ਪ੍ਰੇਮੀ

ਇਹ ਵੀ ਖੁਲਾਸਾ ਹੋਇਆ ਹੈ ਕਿ ਚੰਦਨ ਵੀਰਵਾਰ ਸ਼ਾਮ ਆਪਣੇ ਬੁਲੇਟ 'ਤੇ ਇ ਕੱਲਾ ਅਧਿਆਪਕ ਸੁਨੀਲ ਕੁਮਾਰ ਦੇ ਘਰ ਪਹੁੰਚਿਆ ਸੀ। ਇਸ ਤੋਂ ਬਾਅਦ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਉਸ ਨੇ ਆਪਣੇ 32 ਬੋਰ ਦੇ ਨਾਜਾਇਜ਼ ਪਿਸਤੌਲ ਨਾਲ ਇਕ-ਇਕ ਕਰਕੇ ਸਾਰਿਆਂ ਨੂੰ ਮਾਰ ਦਿੱਤਾ। ਬੱਚਿਆਂ ਕੋਲੋਂ ਕੁਝ ਨੋਟ ਮਿਲੇ ਹਨ। ਚੰਦਨ ਨੇ ਹੀ ਉਨ੍ਹਾਂ ਨੂੰ ਦਿੱਤਾ ਸੀ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਜਲਦ ਹੀ ਇਸ ਘਟਨਾ ਦਾ ਖੁਲਾਸਾ ਕਰ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.