ਨਵੀਂ ਦਿੱਲੀ: ਰਾਜਧਾਨੀ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ ਦੇ ਕਈ ਇਲਾਕਿਆਂ 'ਚ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਕਈ ਥਾਵਾਂ 'ਤੇ ਸੜਕਾਂ 'ਤੇ ਪਾਣੀ ਭਰ ਗਿਆ ਹੈ। ਸਥਿਤੀ ਇਹ ਹੈ ਕਿ ਮਿੰਟੋ ਰੋਡ 'ਤੇ ਭਾਰੀ ਪਾਣੀ ਭਰਨ ਕਾਰਨ ਇਕ ਵਾਹਨ ਪੂਰੀ ਤਰ੍ਹਾਂ ਡੁੱਬ ਗਏ ਹਨ। ਇਸ ਤੋਂ ਇਲਾਵਾ ਦਿੱਲੀ 'ਚ ਸ਼ਾਂਤੀ ਮਾਰਗ 'ਤੇ ਵੀ ਸੜਕ 'ਤੇ ਭਾਰੀ ਪਾਣੀ ਭਰਿਆ ਦੇਖਣ ਨੂੰ ਮਿਲ ਰਿਹਾ ਹੈ।
#WATCH | A truck submerged as incessant rainfall causes severe waterlogging in parts of Delhi.
— ANI (@ANI) June 28, 2024
(Visuals from Minto Road) pic.twitter.com/1uNpverLee
ਵੀਰਵਾਰ ਤੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ। ਕੁਝ ਥਾਵਾਂ 'ਤੇ ਹੌਲੀ ਅਤੇ ਤੇਜ਼ ਮੀਂਹ ਕਾਰਨ ਸ਼ੁੱਕਰਵਾਰ ਸਵੇਰ ਤੱਕ ਸੜਕਾਂ 'ਤੇ ਪਾਣੀ ਭਰ ਗਿਆ। ਦਿੱਲੀ ਦੇ ਮਿੰਟੋ ਰੋਡ ਤੋਂ ਸਾਹਮਣੇ ਆਈ ਤਸਵੀਰ ਤੁਸੀਂ ਜ਼ਰੂਰ ਦੇਖੀ ਹੋਵੇਗੀ, ਅਜਿਹੇ ਹਾਲਾਤ ਦੇਸ਼ ਦੇ ਉਨ੍ਹਾਂ ਇਲਾਕਿਆਂ 'ਚ ਹੁੰਦਾ ਹੈ ਜਿੱਥੇ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਸਮੇਂ ਦਿੱਲੀ ਵੀ ਇਸੇ ਤਰ੍ਹਾਂ ਦੇ ਜਲ-ਥਲ ਹੋ ਚੁੱਕਿਆ ਤੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ।
#WATCH | A car submerged in water and roads heavily flooded due to continuous downpour in Delhi
— ANI (@ANI) June 28, 2024
(Visuals from Minto Road) pic.twitter.com/reJQPlzfbQ
ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਪਾਣੀ ਭਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਿੱਲੀ ਦੇ ਮਧੂਵਿਹਾਰ ਇਲਾਕੇ 'ਚ ਸੜਕਾਂ 'ਤੇ ਭਾਰੀ ਪਾਣੀ ਭਰ ਗਿਆ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
#WATCH | Heavy overnight rainfall leaves several parts of Delhi waterlogged. Visuals from Madhu Vihar area. pic.twitter.com/8iFpjH1eFf
— ANI (@ANI) June 28, 2024
ਕਾਬਿਲੇਗੌਰ ਹੈ ਕਿ ਮੀਂਹ ਨੇ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਵੀ ਆਪਣਾ ਰੰਗ ਦਿਖਾਇਆ ਹੈ। ਜਿਥੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗ ਗਈ ਹੈ ਅਤੇ ਇਸ ਦੇ ਨਾਲ ਹੀ ਛੱਤ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੱਤ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਥੇ ਹੀ ਕਈ ਗੱਡੀਆਂ ਵੀ ਛੱਤ ਦੇ ਹੇਠਾਂ ਦੱਬ ਗਈਆਂ ਹਨ।
- ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗੀ, ਇੱਕ ਦੀ ਮੌਤ ਤੇ ਸੱਤ ਲੋਕ ਜ਼ਖ਼ਮੀ, ਇੰਡੀਗੋ ਨੇ ਦਿੱਤੀ ਇਹ ਸਲਾਹ-ਕਿਹਾ.... - DELHI AIRPORT ROOF COLLAPSED
- ਦਿੱਲੀ: MCD ਪਾਰਕਿੰਗ ਹੋਵੇਗੀ ਮਹਿੰਗੀ! ਜਾਣੋ ਕਾਰ ਅਤੇ ਦੋ ਪਹੀਆ ਵਾਹਨ ਲਈ ਪਾਰਕਿੰਗ ਚਾਰਜ ਦਾ ਕਿੰਨਾ ਕਰਨਾ ਪਵੇਗਾ ਭੁਗਤਾਨ - MCD Hike Parking Charges
- ਪੰਜਾਬ ਪੁਲਿਸ ਹੱਥ ਲੱਗੀ ਸਭ ਤੋਂ ਵੱਡੀ ਅਫੀਮ ਦੀ ਖੇਪ, ਵੱਡਾ ਨਸ਼ਾ ਤਸਕਰ ਵੀ ਚੜਿਆ ਅੜਿੱਕੇ - police recovered biggest opium