ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਲਾਜਪਤ ਨਗਰ ਇਲਾਕੇ 'ਚ ਸਥਿਤ i7 ਚੌਧਰੀ ਆਈ ਕੇਅਰ ਸੈਂਟਰ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਹਨ, ਫਾਇਰ ਕਰਮਚਾਰੀ ਅੱਗ ਬੁਝਾਉਣ 'ਚ ਜੁਟੇ ਹੋਏ ਹਨ ਅਤੇ ਸਥਾਨਕ ਪੁਲਿਸ ਵੀ ਮੌਕੇ 'ਤੇ ਮੌਜੂਦ ਹੈ। ਜਾਣਕਾਰੀ ਮੁਤਾਬਕ ਇਹ ਅੱਗ ਬੁੱਧਵਾਰ ਸਵੇਰੇ ਕਰੀਬ 11:30 ਵਜੇ ਲੱਗੀ।
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਲਾਜਪਤ ਨਗਰ ਇਲਾਕੇ ਵਿੱਚ ਸਥਿਤ ਹਸਪਤਾਲ ਵਿੱਚ ਅੱਗ ਲੱਗ ਗਈ ਸੀ। 16 ਗੱਡੀਆਂ ਨੂੰ ਮੌਕੇ 'ਤੇ ਭੇਜੀਆਂ ਗਈਆਂ ਹਨ। ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਪਿਛਲੇ ਦਿਨੀਂ ਹੋਈਆ ਘੱਟ ਦੀਆਂ ਘਟਨਾਵਾਂ ਦਾ ਕੁੱਝ ਵੇਰਵਾ:
ਇਸ ਤੋਂ ਪਹਿਲਾਂ 3 ਜੂਨ ਨੂੰ ਦਿੱਲੀ-ਝਾਂਸੀ ਵਿਚਾਲੇ ਚੱਲ ਰਹੀ ਤਾਜ ਐਕਸਪ੍ਰੈਸ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ ਸੀ।
ਕੁਝ ਦਿਨ ਪਹਿਲਾਂ ਪੱਛਮ ਵਿਹਾਰ 'ਚ ਅੱਖਾਂ ਦੇ ਹਸਪਤਾਲ 'ਆਈ ਮੰਤਰ' 'ਚ ਭਿਆਨਕ ਅੱਗ ਲੱਗ ਗਈ ਸੀ। ਜਿਸ ਵਿੱਚ ਕਈ ਬੱਚਿਆਂ ਦੀ ਜਾਨ ਚਲੀ ਗਈ।
- ਇੱਕ ਕਲਿੱਕ ਵਿੱਚ ਜਾਣੋ, ਪੀਐੱਮ ਮੋਦੀ ਦੇ ਕਿਹੜੇ-ਕਿਹੜੇ ਨੇਤਾਵਾਂ ਨੂੰ ਮਿਲੀ ਕਰਾਰੀ ਹਾਰ, ਕਿਸ ਨੂੰ ਮਿਲੀ ਜਿੱਤ - Lok Sabha Election Results 2024
- ਚਾਚਾ-ਭਤੀਜਾ ਇੱਕ ਹੀ ਫਲਾਈਟ 'ਚ, ਦਿੱਲੀ ਦੀ ਯਾਤਰਾ ਇਤਫ਼ਾਕ ਹੈ ਜਾਂ ਫਿਰ...? - NITISH KUMAR DELHI VISIT
- ਰਾਊਜ਼ ਐਵਨਿਊ ਅਦਾਲਤ 'ਚ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਅੱਜ - Arvind Kejriwal Interim Bail Plea
ਇਸ ਤੋਂ ਪਹਿਲਾਂ 26 ਮਈ ਨੂੰ ਦਿੱਲੀ ਦੇ ਵਿਵੇਕ ਵਿਹਾਰ 'ਚ ਬੇਬੀ ਕੇਅਰ ਹਸਪਤਾਲ 'ਚ ਭਿਆਨਕ ਅੱਗ ਲੱਗ ਗਈ ਸੀ, ਜਿਸ 'ਚ 7 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਹਸਪਤਾਲ ਵਿੱਚ ਆਕਸੀਜਨ ਭਰਨ ਦਾ ਗੈਰ-ਕਾਨੂੰਨੀ ਕੰਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।