ਨੌਜਵਾਨ ਦੀ ਟਰੈਕਟਰ-ਟਰਾਲੀ ਦੇ ਥੱਲੇ ਆਉਣ ਕਾਰਣ ਮੌਤ, ਪੀੜਤ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ ਮੁਲਜ਼ਮ - YOUTH DIES IN TARN TARAN
Published : Dec 31, 2024, 1:07 PM IST
ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਜਾਮਾ ਰਾਏ ਦੇ ਨੌਜਵਾਨ ਦੀ ਟਰੈਕਟਰ-ਟਰਾਲੀ ਦੇ ਹੇਠਾਂ ਆਉਣ ਕਾਰਣ ਮੌਤ ਹੋ ਗਈ। ਪਿੰਡ ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਸੰਦੀਪ ਸਿੰਘ ਉਮਰ ਤਕਰੀਬਨ 20 ਸਾਲ ਪੁੱਤਰ ਸੁਖਦੇਵ ਸਿੰਘ ਜੋ ਆਪਣੇ ਘਰੋਂ ਬਾਹਰ ਮੋਟਰਸਾਇਕਲ ਉੱਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸਮਾਨ ਲੈਣ ਲਈ ਗਿਆ ਸੀ, ਪਰ ਰਸਤੇ ਵਿੱਚ ਉਹ ਟਰੈਕਟਰ-ਟਰਾਲੀ ਦੇ ਥੱਲੇ ਆ ਗਿਆ। ਸੁਖਦੇਵ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਨੌਜਵਾਨ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।