ਮੋਗਾ ITI ਗਰਲਜ਼ ਕਾਲਜ 'ਚ ਮਨਾਇਆ ਗਿਆ ਮਹਿਲਾ ਦਿਵਸ, ਔਰਤਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ
Published : Mar 8, 2024, 5:44 PM IST
ਮੋਗਾ : ਅੱਜ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ ਵੱਖ ਸੰਸਾਥਾਵਾਂ ਅਦਾਰਿਆਂ ਵੱਲੋਂ ਵੀ ਮਹਿਲਾ ਦਿਵਸ ਨੁੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸ ਹੀ ਤਿਹਿਤ ਮੋਗਾ ਵਿਖੇ ਵੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਔਰਤਾਂ ਨੂੰ ਹੱਕਾਂ ਦੀ ਲੜਾਈ ਅਤੇ ਅੱਗੇ ਵੱਧਣ ਲਈ ਹਰ ਯਤਨ ਕਰਨ ਲਈ ਪਰੇਰਿਆ।ਦਿੱਸਦਈਏ ਕਿ ਮਹਿਲਾ ਦਿਵਸ ਦੀ ਸ਼ੁਰੂਆਤ 8 ਮਾਰਚ 1908 ਨੂੰ ਹੋਈ ਸੀ। ਇਸ ਦਿਨ ਤੋਂ ਔਰਤਾਂ ਨੇ ਆਪਣੇ ਹੱਕਾਂ ਲਈ ਲੜਨਾ ਸ਼ੁਰੂ ਕੀਤਾ ਸੀ। ਉਦੋਂ ਤੋਂ ਅੱਜ ਤੱਕ ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸੇ ਕੜੀ ਤਹਿਤ ਅੱਜ ਜਿੱਥੇ ਮੋਗਾ ਦੇ ਆਈ.ਟੀ.ਆਈ ਮਹਿਲਾ ਸ਼ਿਕਲੀ ਕੇਂਦਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਉੱਥੇ ਹੀ ਇਸ ਮੌਕੇ ਔਰਤਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਮੋਗਾ ਜੀ ਏ ਸੁਰਭੀ ਅਤੇ ਮਿਸ ਪੰਜਾਬਣ ਜਸ ਢਿੱਲੋਂ ਨੇ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਅਤੇ ਇਸ ਮੌਕੇ ਕੁੜੀਆਂ ਫਿਰ ਪੰਜਾਬੀ ਵੇਸ਼ਵਾਗਮਨੀ ਬਾਰੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।