ਪੰਜਾਬ

punjab

ETV Bharat / videos

ਗੜ੍ਹਦੀਵਾਲ 'ਚ ਸੜਕ ਹਾਦਸਾ, ਦਾਦੇ-ਪੋਤੇ ਦੀ ਦਰਦਨਾਕ ਮੌਤ - ਸੜਕ ਹਾਦਸਾ

By ETV Bharat Punjabi Team

Published : Jan 30, 2024, 10:25 AM IST

ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ 'ਚ ਸੜਕ ਹਾਦਸੇ ਵਿੱਚ ਦਾਦੇ ਤੇ ਪੋਤੇ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਦਾਦਾ ਰਜਿੰਦਰ ਪ੍ਰਸਾਦ ਅਤੇ ਪੋਤੇ ਲਕਸ਼ ਦੀ ਵਜੋਂ ਹੋਈ ਸੀ। ਮ੍ਰਿਤਕ ਦੀ ਦਾਦੇ ਦੀ ਉਮਰ 65 ਸਾਲ ਅਤੇ ਪੋਤੇ ਦੀ ਉਮਰ ਮਹਿਜ 6 ਸਾਲ ਦੀ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਜਿੰਦਰ ਪ੍ਰਸਾਦ ਆਪਣੇ ਪੋਤੇ ਨਾਲ ਮੋਟਰਸਾਈਕਲ 'ਤੇ ਤੇਲ ਭਰਨ ਲਈ ਪੈਟਰੋਲ ਪੰਪ 'ਤੇ ਗਿਆ ਸੀ ਅਤੇ ਜਿਵੇਂ ਹੀ ਉਹ ਪੈਟਰੋਲ ਪੰਪ ਤੋਂ ਤੇਲ ਭਰ ਕੇ ਮੇਨ ਰੋਡ 'ਤੇ ਚੜ੍ਹਿਆ, ਤਾਂ ਪਿਛੋ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦਾਦਾ-ਪੋਤਾ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਤੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ABOUT THE AUTHOR

...view details