ਪੰਜਾਬ

punjab

ਪਠਾਨਕੋਟ ਦੇ SBI ਬੈਂਕ 'ਚ ਗੋਲੀ ਚੱਲਣ ਨਾਲ ਮੱਚੀ ਹਫੜਾ-ਦਫੜੀ, ਦੇਖੋ ਵੀਡੀਓ... - Shot fired in SBI Bank

By ETV Bharat Punjabi Team

Published : Jun 20, 2024, 5:03 PM IST

SBI BANK ਚ ਚੱਲੀ ਗੋਲੀ (ETV Bharat Pathankot)

ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਢਾਂਗੂ ਰੋਡ ਮੇਨ ਬ੍ਰਾਂਚ ਵਿਖੇ ਉਸ ਸਮੇਂ ਅਫਰਾ-ਤਫਰੀ ਦਾ ਮਾਹੌਲ ਬਣ ਗਿਆ, ਜਦੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ, ਸਟੇਟ ਬੈਂਕ ਦੀ ਮੇਨ ਬ੍ਰਾਂਚ ਵਿਖੇ ਕੈਸ਼ ਲੈਣ ਆਏ ਸਨ। ਜਿਨ੍ਹਾਂ ਦੇ ਨਾਲ ਇੱਕ ਗੰਨਮੈਨ ਵੀ ਸੀ, ਜਿਹੜਾ ਕਿ ਆਪਣੀ 12 ਬੋਰ ਦੀ ਗੰਨ ਲੈ ਕੇ ਆਇਆ ਸੀ। ਮੁਲਾਜ਼ਮ ਬੈਂਕ ਵਿੱਚੋਂ ਕੇਸ਼ ਲੈਣ ਲੱਗ ਪਏ ਅਤੇ ਨਾਲ ਆਇਆ ਗੰਨਮੈਨ, ਜਿਸ ਦੇ ਹੱਥ ਵਿੱਚ 12 ਬੋਰ ਦੀ ਗੰਨ ਸੀ ਅਚਾਨਕ ਚੱਲ ਗਈ। ਦੱਸ ਦਈਏ ਕਿ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਬੈਂਕ ਮੈਨੇਜਰ ਮਾਨਵ ਮਹਾਜਨ ਨੇ ਦੱਸਿਆ ਕਿ ਸਾਡੇ ਬੈਂਕ ਵਿੱਚ IDBI ਬੈਂਕ ਦੇ ਮੁਲਾਜ਼ਮ ਆਪਣੇ ਗਾਰਡ ਦੇ ਨਾਲ ਕੈਸ਼ ਲੈਣ ਲਈ ਆਏ ਸਨ ਤਾਂ ਅਚਾਨਕ ਗਾਰਡ ਦੀ ਗੰਨ ਵਿੱਚੋਂ ਗੋਲੀ ਚੱਲ ਗਈ। ਜਿਸਦੀ ਸੂਚਨਾ ਪੁਲਿਸ ਨੂੰ ਕਰ ਦਿਤੀ ਗਈ ਹੈ।

ABOUT THE AUTHOR

...view details