ਪੱਟੀ ਦੇ ਨਜ਼ਦੀਕੀ ਪਿੰਡ ਧਾਰੀਵਾਲ 'ਚ ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ - Death of youth in Tarn Taran
Published : Sep 8, 2024, 12:54 PM IST
ਤਰਨਤਾਰਨ: ਪੱਟੀ ਦੇ ਨਜ਼ਦੀਕੀ ਪਿੰਡ ਧਾਰੀਵਾਲ ਦਾ ਨੌਜਵਾਨ ਸਾਜਨ ਸਿੰਘ ਮਾਰੂ ਸਿੰਥੈਟਿਕ ਚਿੱਟੇ ਨਸ਼ੇ ਦੀ ਭੇਂਟ ਚੜ੍ਹਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਸਾਜਨ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਧਾਰੀਵਾਲ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ। ਅੱਜ ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ਪਿੰਡ ਚੂਸਲੇਵੜ ਤੋਂ ਸਿੰਥੈਟਿਕ ਡਰੱਗ ਚਿੱਟਾ ਲੈ ਕੇ ਗੌਰਮਿੰਟ ਹਾਈ ਸਕੂਲ ਚੂਸਲੇਵੜ ਦੇ ਨਜ਼ਦੀਕ ਟੀਕੇ ਰਾਹੀਂ ਇਸਤੇਮਾਲ ਕਰ ਰਿਹਾ ਸੀ। ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਉਹ ਆਪਣੀ ਕੀਮਤੀ ਜਾਨ ਗੁਆ ਦਿੱਤੀ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਭਾਵੇਂ ਲੱਖ ਦਾਅਵੇ ਕਰਦੀਆਂ ਹਨ ਕਿ ਅਸੀਂ ਨਸ਼ਾ ਖ਼ਤਮ ਕਰ ਦਿਆਂਗੇ, ਪਰ ਨਸ਼ਾ ਪਿੰਡ- ਪਿੰਡ, ਸ਼ਹਿਰ- ਸ਼ਹਿਰ, ਜਿਉਂ ਦਾ ਤਿਉਂ ਵਿਕ ਰਿਹਾ ਹੈ ਅਤੇ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।