ਪੰਜਾਬ

punjab

ETV Bharat / videos

ਪੁਲਿਸ ਨੇ ਸੁਲਝਾਇਆ ਸੇਲ ਟੈਕਸ ਵਿਭਾਗ ਦੇ ਕਰਮਚਾਰੀ ਦੀ ਕੁੱਟਮਾਰ ਦਾ ਮਾਮਲਾ, ਇੱਕ ਮੁਲਜ਼ਮ ਗ੍ਰਿਫਤਾਰ - fatehgarh sahib Police - FATEHGARH SAHIB POLICE

By ETV Bharat Punjabi Team

Published : Sep 5, 2024, 3:09 PM IST

ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਸੇਲ ਟੈਕਸ ਵਿਭਾਗ ਕਰਮਚਾਰੀ ਦੇ ਨਾਲ ਕੁੱਟਮਾਰ ਕਰਨ ਉਪਰੰਤ ਟਰੱਕ ਖੋਹ ਲੈ ਜਾਣ ਦੇ ਮਾਮਲੇ 'ਚ ਟਰੱਕ ਦੇ ਡਰਾਇਵਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਜਾਣਕਾਰੀ ਦਿੱਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਈ.ਟੀ.ਓ. ਦੀ ਅਗਵਾਈ ਵਾਲੀ ਟੀਮ ਸਰਹਿੰਦ ਦੇ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਸਕਰੈਪ ਦੇ ਭਰੇ ਟਰੱਕ ਨੂੰ ਰੋਕ ਕੇ ਜਦੋਂ ਉਸਦਾ ਚਲਾਨ ਕੀਤਾ ਗਿਆ ਤਾਂ ਟਰੱਕ ਦਾ ਡਰਾਇਵਰ ਟਰੱਕ ਮੌਕੇ 'ਤੇ ਛੱਡ ਕੇ ਭੱਜ ਗਿਆ। ਕੁਝ ਸਮਾਂ ਬਾਅਦ ਉਕਤ ਟਰੱਕ ਦਾ ਡਰਾਇਵਰ ਟਰੱਕ ਕੋਲ ਆ ਗਿਆ। ਜਿਸ 'ਤੇ ਉਸਨੇ ਟਰੱਕ ਡਰਾਇਵਰ ਨੂੰ ਚਲਾਨ ਬਾਰੇ ਦੱਸ ਕੇ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਬਣੀ ਪਾਰਕਿੰਗ 'ਚ ਲੈ ਕੇ ਜਾਣ ਲਈ ਕਿਹਾ। 

ABOUT THE AUTHOR

...view details