ਤਰਨ ਤਾਰਨ ਪੁਲਿਸ ਨੇ ਕਾਬੂ ਕੀਤੇ ਜਾਅਲੀ ਜੱਜ, ਲਗਜ਼ਰੀ ਗੱਡੀਆਂ 'ਤੇ ਮਾਰ ਰਹੇ ਸੀ ਗੇੜੀਆਂ - ਜਾਅਲੀ ਜੱਜ
Published : Oct 26, 2024, 3:42 PM IST
ਤਰਨ ਤਾਰਨ : ਸੂਬੇ 'ਚ ਚੋਰ ਠੱਗ ਤਾਂ ਪੁਲਿਸ ਵਲੋਂ ਕਾਬੂ ਕੀਤੇ ਹੀ ਜਾਂਦੇ ਹਨ ਪਰ ਤਾਰਨ ਤਾਰਨ ਪੁਲਿਸ ਨੇ ਜੱਜ ਕਾਬੂ ਕੀਤੇ ਹਨ, ਜੋ ਕਿ ਮਹਿੰਗੀਆਂ ਗੱਡੀਆਂ 'ਚ ਘੁੰਮਣ ਦੇ ਸ਼ੋਕੀਨ ਦੱਸੇ ਜਾਂਦੇ ਹਨ। ਦਰਅਸਲ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ ਜੱਜ ਨਕਲੀ ਹਨ ਜਿੰਨਾ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਾਕੇ ਤੋਂ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਇਹ ਮਹਿਲਾ ਕਮਿਸ਼ਨ ਜਸਟਿਸ ਦੇ 8 ਜਾਅਲੀ ਮੈਂਬਰ ਬਣ ਕੇ ਘੁੰਮ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਹਨਾਂ ਮੈਂਬਰਾਂ 'ਚ ਦੋ ਔਰਤਾਂ ਅਤੇ 6 ਪੁਰਸ਼ ਸ਼ਾਮਿਲ ਹਨ। ਜੋ ਕਿ ਲੋਕਾਂ ਦੀਆਂ ਸਮਸਿਆਵਾਂ ਸੁਣਦੇ ਹਨ ਪਰ ਸ਼ੱਕੀ ਜਾਪਦੇ ਸਨ ਜਿੰਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਇਹਨਾਂ ਮੈਂਬਰਾਂ 'ਚ ਕੁਝ ਲੋਕ ਲੋਕਲ ਹੀ ਸਨ ਅਤੇ ਕੁਝ ਦਿੱਲੀ ਦੇ ਰਹਿਣ ਵਾਲੇ ਹਨ। ਇਹਨਾਂ ਵਿੱਚ ਫਾਜ਼ਿਲਕਾ ਦਾ ਚਰਨਜੀਤ ਸਿੰਘ, ਨਸਿਰੁਧੀਨ ਅੰਸਾਰੀ, ਵਿਰਸਾ ਸਿੰਘ ਅਤੇ ਕਈ ਹੋਰ ਮੈਂਬਰ ਸ਼ਾਮਿਲ ਹਨ ਜਿੰਨਾ ਖਿਲਾਫ ਕਾਰਵਾਈ ਕੀਤੀ ਜਾਵੇਗੀ।