ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ 3 ਮੁਲਜ਼ਮਾਂ ਨੁੰ ਤਰਨਤਾਰਨ ਪੁਲਿਸ ਨੇ ਕੀਤਾ ਕਾਬੂ - 3 members of looting arrested - 3 MEMBERS OF LOOTING ARRESTED
Published : Sep 9, 2024, 11:13 AM IST
ਤਰਨਤਾਰਨ: ਤਰਨਤਾਰਨ ਸਿਟੀ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ 2 ਫੋਨ ਮੋਬਾਈਲ, ਦੋ ਮੋਟਰਸਾਈਕਲ ਸਮੇਤ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਦੇਰ ਸ਼ਾਮ ਡੀਐਸਪੀ ਸਿਟੀ ਤਰਨਤਾਰਨ ਦੇ ਕਮਲਜੀਤ ਸਿੰਘ ਰੰਧਾਵਾ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕਈ ਦਿਨਾ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲਿਆਂ ਨੇ ਲੋਕਾਂ ਅਤੇ ਪੁਲਿਸ ਦੀ ਨੀਂਦ ਹਰਾਮ ਕੀਤੀ ਸੀ। ਇਹ ਲੁੱਟ ਖੋਹ ਕਰਨ ਵਾਲੇ 3 ਮੈਂਬਰ ਆਉਦੇਂ ਜਾਂਦੇ ਰਾਹੀਗਾਰਾ ਨੁੰ ਰੋਕ ਕੇ ਜਬਰਦਸਤੀ ਏਅਰ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਦੇ ਸਨ। ਡੀਐਸਪੀ ਸਿਟੀ ਤਰਨਤਾਰਨ ਦੇ ਕਮਲਜੀਤ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਨੂੰ ਦੋ ਦਿਨ ਦੇ ਰਿਮਾਂਡ ਰੱਖਿਆ ਗਿਆ ਹੈ। ਇਨ੍ਹਾਂ ਵੱਲੋਂ ਸਾਰੀ ਪੁੱਛਗਿੱਛ ਕੀਤੀ ਜਾ ਹੈ।