ਬਿਆਸ ਦਰਿਆ 'ਚ ਡੁੱਬੇ 4 ਨੌਜਵਾਨਾਂ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ, ਪੁੱਛ ਰਹੇ ਨੇ ਕਦੋਂ ਮਿਲਣਗੇ ਸਾਡੇ ਬੱਚੇ? - search for drowned youth in Beas - SEARCH FOR DROWNED YOUTH IN BEAS
Published : Sep 3, 2024, 8:55 PM IST
ਅੰਮ੍ਰਿਤਸਰ: ਬੀਤੇ ਕੱਲ ਅੰਮ੍ਰਿਤਸਰ ਦੇ ਨਾਲ ਲੱਗਦੇ ਬਿਆਸ ਦਰਿਆ ਵਿੱਚ ਮੂਰਤੀ ਵਿਸਰਜਨ ਕਰਦੇ ਹੋਏ ਚਾਰ ਨੌਜਵਾਨ ਡੁੱਬ ਗਏ ਸੀ। ਜਿਸ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਕਿ ਉਨ੍ਹਾਂ ਦੇ ਬੱਚਿਆਂ ਦੀ ਭਾਲ ਕੀਤੀ ਜਾਵੇ। ਡੁੱਬਣ ਦੀ ਖਬਰ ਤੋਂ ਬਾਅਦ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਅਤੇ ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜੱਦੀਵਾਲ ਦੇ ਸੇਵਾਦਾਰਾਂ ਨੂੰ ਦੀ ਮਦਦ ਦੇ ਨਾਲ ਨੌਜਵਾਨਾਂ ਦੀ ਬਿਆਸ ਦਰਿਆ ਵਿੱਚ ਭਾਲ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਲਾਪਤਾ ਹੋਏ ਚਾਰਾਂ ਨੌਜਵਾਨਾਂ ਵਿੱਚੋਂ ਇੱਕ ਵੀ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋ ਸਕੀ ਹੈ। ਨੌਜਵਾਨਾਂ ਮਾਪਿਆਂ ਨੇ ਕਿਹਾ ਕਿ ਉਹ ਲਗਾਤਾਰ ਆਪਣੇ ਪੁੱਤਰਾਂ ਦੀ ਉਡੀਕ ਵਿੱਚ ਬੀਤੇ ਤਿੰਨ ਦਿਨ ਤੋਂ ਦਰਿਆ ਬਿਆਸ ਕੰਢੇ ਬੈਠੇ ਹਨ ਪਰ ਫਿਲਹਾਲ ਉਹਨਾਂ ਦੇ ਪੁੱਤਰਾਂ ਦੀ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਹੈ।