ਪੰਜਾਬ

punjab

ETV Bharat / videos

LIVE: ਰਾਮੋਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੋਜੀ ਰਾਓ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਲੋਕ - ramoji rao passed away - RAMOJI RAO PASSED AWAY

By ETV Bharat Punjabi Team

Published : Jun 8, 2024, 9:31 AM IST

Updated : Jun 8, 2024, 10:54 PM IST

ਰਾਮੋਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੋਜੀ ਰਾਓ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਰਾਮੋਜੀ ਰਾਓ ਨੇ ਸ਼ਨੀਵਾਰ ਸਵੇਰੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਜਾਵੇਗਾ, ਜਿੱਥੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਬਜ਼ੁਰਗ ਉਦਯੋਗਪਤੀ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨਗੇ। ਪੀਐਮ ਮੋਦੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਮੋਜੀ ਰਾਓ ਨੂੰ ਇਸ ਮਹੀਨੇ ਦੀ 5 ਤਰੀਕ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ 4:50 ਵਜੇ ਉਨ੍ਹਾਂ ਦਿਹਾਂਤ ਹੋ ਗਿਆ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ, 'ਸ਼੍ਰੀ ਰਾਮੋਜੀ ਰਾਓ ਗਾਰੂ ਦਾ ਦਿਹਾਂਤ ਬੇਹੱਦ ਦੁਖਦ ਹੈ। ਉਹ ਇੱਕ ਦੂਰਅੰਦੇਸ਼ੀ ਸੀ ਜਿਸਨੇ ਭਾਰਤੀ ਮੀਡੀਆ ਵਿੱਚ ਕ੍ਰਾਂਤੀ ਲਿਆ ਦਿੱਤੀ। ਉਸ ਦੇ ਭਰਪੂਰ ਯੋਗਦਾਨ ਨੇ ਪੱਤਰਕਾਰੀ ਅਤੇ ਫਿਲਮ ਦੀ ਦੁਨੀਆ 'ਤੇ ਅਮਿੱਟ ਛਾਪ ਛੱਡੀ ਹੈ।
Last Updated : Jun 8, 2024, 10:54 PM IST

ABOUT THE AUTHOR

...view details