ਸੱਚਖੰਡ ਵਿਖੇ ਮੱਥਾ ਟੇਕਣ ਪਹੁੰਚੀ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ 2' ਦੀ ਸਟਾਰ ਕਾਸਟ, ਵੀਡੀਓ - Punjabi film Ni Main Sass Kuttni 2 - PUNJABI FILM NI MAIN SASS KUTTNI 2
Published : Jun 7, 2024, 5:44 PM IST
ਅੰਮ੍ਰਿਤਸਰ: ਹਾਲ ਹੀ ਦੇ ਸਮੇਂ ਵਿੱਚ ਲਗਾਤਾਰ ਹੀ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਪੰਜਾਬੀ ਸਿਨੇਮਾ ਬੁਲੰਦੀਆਂ ਛੂਹਦਾ ਜਾ ਰਿਹਾ ਹੈ। ਇਸ ਤਰ੍ਹਾਂ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ 2' ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ। ਇਸ ਦੌਰਾਨ ਫਿਲਮ ਦੀ ਟੀਮ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਫਿਲਮ ਦੀ ਕਾਮਯਾਬੀ ਦੇ ਲਈ ਅਤੇ ਚੜ੍ਹਦੀ ਕਲਾ ਦੇ ਲਈ ਦਰਬਾਰ ਸਾਹਿਬ ਵਿੱਚ ਅਰਦਾਸ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਫਿਲਮ 'ਚ ਕੰਮ ਕਰਨ ਵਾਲੇ ਅਦਾਕਾਰਾਂ ਨੇ ਫਿਲਮ ਨਾਲ ਸੰਬੰਧੀ ਕਾਫੀ ਰੌਚਕ ਅਤੇ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ।