ਸੁੱਰਖਿਆ ਨੂੰ ਲੈਕੇ ਸਰਗਰਮ ਪੁਲਿਸ, ਜ਼ਿਲ੍ਹੇ ਦੇ ਥਾਣਿਆਂ 'ਚ ਤਾਇਨਾਤ 10 ਪੀਸੀਆਰ ਤੇ 45 ਕਰਮਚਾਰੀ - Punjab Police - PUNJAB POLICE
Published : Sep 6, 2024, 1:25 PM IST
ਮਾਨਸਾ : ਜ਼ਿਲ੍ਹੇ ਦੇ ਵਿੱਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਅਤੇ ਹੋਰ ਵਾਰਦਾਤਾਂ ਨੂੰ ਰੋਕਣ ਦੇ ਲਈ ਮਾਨਸਾ ਪੁਲਿਸ ਵੱਲੋਂ 10 ਪੀਸੀਆਰ ਮੋਟਰਸਾਈਕਲਾਂ ਨੂੰ ਜਿਲੇ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹਨਾਂ ਮੋਟਰਸਾਈਕਲਾਂ 'ਤੇ ਗਸ਼ਤ ਕਰਨ ਦੇ ਲਈ 45 ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਜਿਲਾ ਪੁਲਿਸ ਮੁਖੀ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ ਜਿਲ੍ਹੇ ਦੇ ਵਿੱਚ ਪੁਲਿਸ ਫੋਰਸ ਗਸ਼ਤ ਕਰਨ ਦੇ ਲਈ ਘੱਟ ਸੀ। ਜਿਸ ਲਈ ਅੱਜ ਜਿਲ੍ਹੇ ਵਿਚ ਅੱਜ ਸਹੁਲਤਾਂ ਦਿਤੀਆਂ ਹਨ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹੇ ਦੇ ਵਿੱਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਪੀਸੀਆਰ ਤਾਇਨਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਤਿੰਨ ਪੀਸੀਆਰ ਮੋਟਰਸਾਈਕਲ ਥਾਣਾ ਸਿਟੀ ਵਨ ਤੇ ਮੋਟਰਸਾਈਕਲ ਥਾਣਾ ਸਿਟੀ ਟੂ, ਦੋ ਬੁਢਲਾਡਾ ਇੱਕ ਭਿਖੀ ਇੱਕ ਸਰਦੂਲਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ, ਤਾਂ ਕਿ ਕਿਸੇ ਵੀ ਸਮੇਂ ਪੁਲਿਸ ਦੇ ਨਾਲ ਹੈਲਪਲਾਈਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਪੀਸੀਆਰ ਮੌਕੇ ਤੇ ਪਹੁੰਚ ਜਾਵੇਗੀ।