ਧੁੰਦ ਕਾਰਨ ਸਰਦੂਲਗੜ੍ਹ ਵਿੱਚ ਬੱਸ ਅਤੇ ਟਰੈਕਟਰ ਦੀ ਟੱਕਰ, ਇੱਕ ਦੀ ਮੌਤ ਕਈ ਜ਼ਖਮੀ - COLLISION BETWEEN BUS AND TRACTOR
Published : Nov 16, 2024, 1:26 PM IST
ਮਾਨਸਾ ਦੇ ਸਰਦੂਲਗੜ੍ਹ ਵਿੱਚ ਧੁੰਦ ਕਾਰਨ ਇੱਕ ਵੱਡਾ ਹਾਦਸਾ ਹੋਇਆ ਹੈ। ਧੁੰਦ ਕਾਰਨ ਬੱਸ, ਟਰੈਕਟਰ ਟਰਾਲੀ ਦੇ ਵਿੱਚ ਵੱਜੀ ਜਿਸ ਕਾਰਨ ਟਰਾਲੀ ਦੇ ਵਿੱਚ ਸਵਾਰ ਪ੍ਰਵਾਸੀ ਮਜ਼ਦੂਰ ਜਖਮੀ ਹੋਏ ਹਨ ਅਤੇ ਇੱਕ ਦੀ ਮੌਤ ਹੋ ਗਈ ਹੈ, ਜ਼ਖ਼ਮੀਆਂ ਨੂੰ ਸਰਦੂਲਗੜ੍ਹ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਵੇਰੇ ਵੇਲੇ ਪੈ ਰਹੀ ਸੰਘਣੀ ਧੁੰਦ ਕਾਰਨ ਮਾਨਸਾ ਦੇ ਸਰਦੂਲਗੜ੍ਹ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਆਪਸ ਵਿੱਚ ਟਕਰਾਉਣ ਕਾਰਨ 6 ਤੋਂ 7 ਦੇ ਕਰੀਬ ਪ੍ਰਵਾਸੀ ਮਜ਼ਦੂਰ ਗੰਭੀਰ ਜਖਮੀ ਹੋਏ ਹਨ ਅਤੇ ਇਹ ਸਾਰੇ ਪ੍ਰਵਾਸੀ ਮਜ਼ਦੂਰ ਉਤਰਾਖੰਡ ਦੇ ਦੱਸੇ ਜਾ ਰਹੇ ਹਨ, ਜੋ ਸਰਦੂਲਗੜ੍ਹ ਦੇ ਨੇੜੇ ਇੱਕ ਸੈਲਰ ਦੇ ਵਿੱਚ ਕੰਮ ਕਰਦੇ ਹਨ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਪਿੰਡ ਕਾਹਨੇਵਾਲ ਵਾਲੀ ਲਿੰਕ ਸੜਕ ਤੋਂ ਇੱਕ ਟਰੈਕਟਰ ਟਰਾਲੀ ਮੇਨ ਰੋਡ ਦੇ ਉੱਪਰ ਚੜ ਰਹੀ ਸੀ ਅਤੇ ਸੰਘਣੀ ਧੁੰਦ ਕਾਰਨ ਵਿਖਾਈ ਨਹੀਂ ਦਿੱਤੀ ਅਤੇ ਬੱਸ ਬੇਕਾਬੂ ਹੋ ਗਈ। ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਸਵੇਰ ਵੇਲੇ ਧੁੰਦ ਕਾਰਨ ਹੋਏ ਸੜਕ ਹਾਦਸੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਨੂੰ ਗੰਭੀਰ ਸੱਟਾਂ ਦੇ ਚਲਦਿਆਂ ਰੈਫਰ ਕਰ ਦਿੱਤਾ ਗਿਆ ਹੈ।