ਪੇਸ਼ੀ ਤੋਂ ਵਾਪਿਸ ਜੇਲ੍ਹ ਲਿਆਂਦੀ ਗਈ ਮਹਿਲਾ ਹਵਾਲਾਤੀ ਤੋਂ ਮਿਲਿਆ ਨਸ਼ੀਲਾ ਪਾਊਡਰ ਅਤੇ ਮੋਬਾਈਲ ਫੋਨ - Central Jail of Faridkot - CENTRAL JAIL OF FARIDKOT
Published : Sep 6, 2024, 10:19 AM IST
ਫਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਮੋਗਾ ਜ਼ਿਲੇ ਦੀ ਮਹਿਲਾ ਹਵਾਲਾਤੀ ਸੁਖਰਾਜ ਕੌਰ ਜਿਸ ਨੂੰ ਕੇ ਅਦਾਲਤ ਚ ਪੇਸ਼ੀ ਤੋਂ ਬਾਅਦ ਵਾਪਿਸ ਜੇਲ੍ਹ ਲਿਆਂਦਾ ਗਿਆ ਤਾਂ ਜੇਲ੍ਹ ਦੀ ਡਿਉਡੀ 'ਚ ਹੋਈ ਤਲਾਸ਼ੀ ਦੌਰਾਨ ਉਸ ਕੋਲੋਂ 36 ਗ੍ਰਾਂਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ। ਜਿਸ ਨੂੰ ਲੈਕੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਉਕਤ ਮਹਿਲਾ ਹਵਾਲਾਤੀ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ ਹੀ ਜੇਲ੍ਹ ਅੰਦਰ ਚੱਲੇ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਅਭਿਆਨ ਦੌਰਾਨ ਦੋ ਹਵਾਲਾਤੀਆਂ ਕੋਲੋਂ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ। ਜਿਸ ਨੂੰ ਲੈਕੇ ਦੋਨਾਂ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਪਤਾ ਕੀਤਾ ਜਾਵੇਗਾ ਕਿ ਇਹ ਮੋਬਾਈਲ ਕਦੋਂ ਆਏ ਅਤੇ ਇਹਨਾਂ ਨੂੰ ਕਿਸ ਨਾਲ ਗੱਲ ਕਰਨ ਲਈ ਵਰਤਿਆ ਜਾ ਰਿਹਾ ਸੀ।