ਅੰਮ੍ਰਿਤਸਰ 'ਚ ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ - Motorcycle stolen outside bank
Published : Jan 24, 2024, 10:57 AM IST
ਅੰਮ੍ਰਿਤਸਰ : ਆਏ ਦਿਨ ਲੁੱਟਾਂ ਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸ਼ਾਤਰ ਅਤੇ ਨਸ਼ੇੜੀ ਲੋਕ ਕੁੱਝ ਪੈਸਿਆਂ ਦੀ ਖਾਤਰ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਇਲਾਕਾ 'ਰਾਣੀ ਕਾ ਬਾਗ' ਵਿਖੇ ਸਟੇਟ ਬੈਂਕ ਵਿੱਚ ਇੱਕ ਵਿਅਕਤੀ ਜੋ ਕਿ ਵੇਰਕਾ ਦਾ ਰਹਿਣ ਵਾਲਾ ਹੈ ਆਪਣੇ ਪੈਸੇ ਜਮਾ ਕਰਵਾਉਣ ਦੇ ਲਈ ਆਇਆ ਸੀ ਤੇ ਉਹ ਆਪਣਾ ਮੋਟਰਸਾਈਕਲ ਬੈਂਕ ਦੇ ਬਾਹਰ ਲਾ ਕੇ ਬੈਂਕ ਦੇ ਅੰਦਰ ਚਲਾ ਗਿਆ, ਪਰ ਜਦੋਂ ਉਹ ਪੈਸੇ ਜਮਾ ਕਰਵਾ ਕੇ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਉਥੋਂ ਗਾਇਬ ਸੀ। ਜਦੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਉਸ ਦਾ ਮੋਟਰਸਾਈਕਲ ਲੈ ਗਿਆ ਹੈ ਜੋ ਕਿ ਸੀਸੀਟੀਵੀ ਵੀ ਸਾਫ ਨਜ਼ਰ ਆ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।