ਪੈਟਰੋਲ ਪੰਪ ਤੋਂ ਪਰਤ ਰਹੇ ਨੌਜਵਾਨਾਂ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ, ਡੇਢ ਲੱਖ ਰੁਪਏ ਲੈਕੇ ਫ਼ਰਾਰ ਹੋਏ ਬਦਮਾਸ਼ - goons attack on youth - GOONS ATTACK ON YOUTH
Published : Jun 10, 2024, 8:34 AM IST
ਮੋਗਾ ਵਿਖੇ ਦੋ ਧਿਰਾਂ ਦੀ ਆਪਸ ਦੀ ਲੜਾਈ ਵਿੱਚ ਇੱਕ ਪੱਖ ਵੱਲੋਂ ਦੂਜੇ ਧਿਰ ਨੂੰ ਘੇਰਨ ਨੂੰ ਲੈਕੇ ਚੱਲੀ ਗੋਲੀ ਵਿੱਚ ਇਕ ਪੈਟਰੋਲ ਪੰਪ ਦਾ ਕਰਮਚਾਰੀ ਜ਼ਖਮੀ ਹੋ ਗਿਆ। ਜਦਕਿ ਵਿਰੋਧੀ ਧਿਰ ਦੇ ਬੰਦੇ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਹਸਪਤਾਲ ਵਿੱਚ ਭਰਤੀ ਜ਼ਖਮੀ ਅਮਿਤ ਗੋਇਲ ਨੇ ਦੱਸਿਆ ਕਿ ਉਹਨਾਂ ਕੋਲ ਡੇਢ ਲੱਖ ਦੇ ਕਰੀਬ ਰਕਮ ਸੀ ਜਿਸ ਕਾਰਨ ਉਹਨਾਂ ਨੂੰ ਸ਼ੱਕ ਹੈ ਕਿ ਬਦਮਾਸ਼ਾਂ ਨੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹਨਾਂ ਵੱਲੋਂ ਆਪਣੇ ਬਚਾਅ ਵਿੱਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ ਪਰ ਬਦਮਾਸ਼ ਫਿਰ ਵੀ ਨਾ ਟਲੇ ਅਤੇ ਉਹਨਾਂ ਨੇ ਨੌਜਵਾਨ ਅਤੇ ਉਸ ਦੇ ਸਾਥੀਆਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਬਦਮਾਸ਼ਾਂ ਵੱਲੋਂ ਕੀਤੇ ਹਮਲੇ ਦੌਰਾਨ ਜ਼ਖਮੀ ਹੋ ਕੇ ਡਿਗ ਗਏ ਤਾਂ ਬਦਮਾਸ਼ ਗੱਡੀ ਵਿਚੋਂ ਕੈਸ਼ ਲੈਕੇ ਫਰਾਰ ਹੋ ਗਏ। ਇਹਨਾ ਹੀ ਨਹੀਂ ਬਦਮਾਸ਼ਾਂ ਨੇ ਗੱਡੀ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਪਹੁੰਚੀ ਪੁਲਿਸ ਦੇ ਡਰ ਤੋਂ ਉਹ ਬਦਮਾਸ਼ ਫਰਾਰ ਹੋ ਗਏ।ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਮੌਕੇ 'ਤੇ ਲੱਗੇ ਕੈਮਰੇ ਵੀ ਚੈਕ ਕੀਤੇ ਜਾਣਗੇ, ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ।