ਪੰਜਾਬ

punjab

ETV Bharat / videos

ਖੁਦ 'ਤੇ ਹੀ ਗੋਲੀ ਚਲਵਾਉਣ ਵਾਲੇ ਵਕੀਲ ਨੂੰ ਅਦਾਲਤ ਨੇ 2 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ - Lawyer Vaneet Mahajan on remand - LAWYER VANEET MAHAJAN ON REMAND

By ETV Bharat Punjabi Team

Published : Jun 9, 2024, 10:13 AM IST

ਅੰਮ੍ਰਿਤਸਰ 'ਚ ਬੀਤੇ ਦਿਨੀ ਕਾਂਗਰਸੀ ਆਗੂ ਤੇ ਐਡਵੋਕੇਟ ਵਨੀਤ ਮਹਾਜਨ 'ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਜਿਸ ਸੰਬਧੀ ਪੁਲਿਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕਰਦਿਆ ਪਾਇਆ ਗਿਆ ਕਿ ਵਕੀਲ ਵਨੀਤ ਮਹਾਜਨ ਨੇ ਖੁਦ ਹੀ ਇਹ ਗੋਲੀ ਚਲਵਾਈ ਸੀ। ਇਸ ਸਬੰਧੀ ਬੀਤੇ ਦਿਨ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਲਿਆ ਗਿਆ ਹੈ।  ਹਾਲਾਂਕਿ ਪੁਲਿਸ ਵੱਲੋਂ 8 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਜਿਹਾ ਨਾ ਕਰਦੇ ਹੋਏ ਮਹਿਜ਼ ਦੋ ਦਿਨ ਦਾ ਹੀ ਅਦਾਲਤ ਨੇ ਰਿਮਾਂਡ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਵਨੀਤ ਮਹਾਜਨ ਨੇ ਮੁਬੰਈ ਤੋਂ ਦੋ ਸ਼ੁਟਰ ਮੰਗਵਾ ਖੁਦ 'ਤੇ ਗੋਲੀ ਚਲਵਾ ਕੇ ਆਪਣੇ ਲਈ ਸੁਰੱਖਿਆ ਗਾਰਡ ਲੈਣ ਦੀ ਸਾਜਿਸ਼ ਰਚੀ ਸੀ। ਇਸ ਫੋਕੀ ਸ਼ੋਸ਼ੇਬਾਜ਼ੀ ਕਾਰਨ ਅੱਜ ਉਨ੍ਹਾਂ ਨੂੰ ਗੋਲੀ ਚਲਵਾਉਣ ਵਾਲਾ ਡਰਾਮਾ ਮਹਿੰਗਾ ਪੈ ਗਿਆ ਅਤੇ ਹੁਣ ਉਹ ਸਲਾਖਾਂ ਦੇ ਪਿੱਛੇ ਹੈ। ਵਨੀਤ ਮਹਾਜਨ ਦੇ ਵਕੀਲ ਵਿਭੋਰ ਮਹਾਜਨ ਦਾ ਕਹਿਣਾ ਹੈ ਕਿ ਪੁਲਿਸ ਦਾ ਪਖ ਕਮਜੋਰ ਹੋਣ ਦੇ ਚਲਦੇ ਉਹਨਾਂ ਨੂੰ ਫਿਲਹਾਲ ਜ਼ਿਆਦਾ ਰਿਮਾਂਡ ਨਹੀ ਮਿਲਿਆ ਹੈ, ਪਰ ਕੋਰਟ ਵੱਲੋਂ ਦੋ ਦਿਨ ਦੇ ਜੁਡੀਸ਼ੀਅਲ ਰਿਮਾਂਡ ਉਪਰ ਐਡਵੋਕੇਟ ਭੇਜਿਆ ਗਿਆ ਹੈ।

ABOUT THE AUTHOR

...view details