ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੀ ਵੋਟਰਾਂ ਨੂੰ ਖ਼ਾਸ ਅਪੀਲ - Khadoor Sahib Election Results 2024 - KHADOOR SAHIB ELECTION RESULTS 2024
Published : Jun 4, 2024, 12:53 PM IST
ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਸਵੇਰ ਤੋਂ ਹੀ ਵੱਡੀ ਲੀਡ ਦੇ ਨਾਲ ਅੱਗੇ ਲਿਆਉਣ ਦੇ ਰੁਝਾਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਵੱਲੋਂ ਮੀਡੀਆ ਦੇ ਰੁਬਰੂਹ ਹੁੰਦਿਆਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ, ਜੋ ਅੰਮ੍ਰਿਤਪਾਲ ਵੱਡੀ ਲੀਡ ਦੇ ਨਾਲ ਅੱਗੇ ਦਾ ਰਹੇ ਹਨ। ਅਸੀਂ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਸਾਡਾ ਸਾਥ ਦਿੱਤਾ। ਪਰ ਸੰਗਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਫ਼ਿਲਹਾਲ 6 ਜੂਨ ਤੋਂ ਪਹਿਲਾਂ ਕਿਸੇ ਵੀ ਖੁਸ਼ੀ ਦਾ ਜਸ਼ਨ ਨਾ ਮਣਾਉਣ। ਉਹਨਾਂ ਕਿਹਾ ਕਿ ਸ਼ਹੀਦੀ ਦਿਹਾੜੇ ਤੋਂ ਬਾਅਦ ਹੀ ਕੋਈ ਖੁਸ਼ੀ ਮਨਾਈ ਜਾਵੇਗੀ।