ਪੰਜਾਬ

punjab

ਦਰਦਨਾਕ ਹਾਦਸਾ: ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਕੇ 'ਤੇ ਮੌਤ - Death With Sky Lightning

By ETV Bharat Punjabi Team

Published : Jul 14, 2024, 1:05 PM IST

ਬਿਜਲੀ ਡਿੱਗਣ ਕਾਰਨ ਚਾਚਾ ਭਤੀਜਾ ਦੀ ਹੋਈ ਮੌਤ (ETV Bharat Sri Muktsar Sahib)

ਸ੍ਰੀ ਮੁਕਤਸਰ ਸਾਹਿਬ ਵਿਖੇ ਜਲਾਲਾਬਾਦ ਦੇ ਸਰਹੱਦੀ ਪਿੰਡ ਟਾਹਲੀਵਾਲਾ ਦੇ ਫੌਜੀ ਕਸ਼ਮੀਰ ਸਿੰਘ, ਜੋ ਕਿ ਅਸਮ ਰਾਈਫਲ ਦੇ ਵਿੱਚ ਤੈਨਾਤ ਸੀ। ਉਹ ਇੱਕ ਹਫਤਾ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਅਤੇ ਚਾਰ ਦਿਨਾਂ ਬਾਅਦ ਵਾਪਸ ਜਾਣਾ ਸੀ। ਉਸ ਦਾ ਭਤੀਜਾ, ਜੋ ਕਿ 22 ਸਾਲ ਦਾ ਹੈ ਅਤੇ ਜਲਾਲਾਬਾਦ ਦੀ ਆਈ.ਟੀ.ਆਈ. ਦੇ ਵਿੱਚ ਡਿਪਲੋਮਾ ਕਰ ਰਿਹਾ ਸੀ ਦੋਨੇ ਚਾਚਾ ਭਤੀਜਾ ਖੇਤਾਂ ਵਿੱਚ ਕੰਮ ਕਰ ਰਹੇ ਸਨ। ਸ਼ਾਮ 6 ਵਜੇ ਦੇ ਕਰੀਬ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਦੋਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮ੍ਰਿਤਕ ਫੌਜੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਇੱਕ ਬੇਟੀ ਹੈ, ਜਦਕਿ ਉਸ ਦਾ ਭਤੀਜਾ ਅਜੇ ਨਹੀਂ ਕੁਆਰਾ ਸੀ।

ABOUT THE AUTHOR

...view details