ਤਰਨ ਤਾਰਨ 'ਚ ਬੈਂਕ ਮਨੇਜਰ ਉੱਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ, ਲੋਕਾਂ ਨੇ ਬੈਂਕਾਂ ਅੱਗੇ ਲਾਇਆ ਧਰਨਾ - crores of rupees
Published : Mar 4, 2024, 4:19 PM IST
ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਵਿਖੇ ਸਹਿਕਾਰੀ ਬੈਂਕ ਬਰਾਂਚ ਭਰੋਵਾਲ ਵਿਖੇ ਬੈਂਕ ਦੇ ਮੈਨੇਜਰ ਵੱਲੋਂ ਹੀ 1 ਕਰੋੜ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਮੈਨੇਜਰ ਵੱਲੋਂ ਜਿੱਥੇ ਬੈਂਕ ਦੇ ਖਾਤਾ ਧਾਰਕ ਗ੍ਰਾਹਕਾਂ ਨੂੰ ਮੋਟਾ ਚੂਨਾ ਲਗਾਇਆ ਗਿਆ ਉੱਥੇ ਹੀ ਬੈਂਕ ਦੀ ਰਾਸ਼ੀ ਵਿੱਚ ਵੀ ਵੱਡਾ ਫਰੌਡ ਕੀਤਾ ਗਿਆ। ਖਾਤਾ ਧਾਰਕਾਂ ਵੱਲੋਂ ਅੱਜ ਆਪਣੇ ਪੈਸੇ ਵਾਪਸ ਲੈਣ ਲਈ ਅਤੇ ਇਨਸਾਫ਼ ਲੈਣ ਲਈ ਬੈਂਕ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਖਾਤਾ ਧਾਰਕਾਂ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਜਾਣਕਾਰੀ ਦਿੰਦਿਆਂ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਕੋਲੋਂ ਮੈਨੇਜਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।