ਪਠਾਨਕੋਟ 'ਚ ਪੁਲਿਸ ਦੀਆਂ ਤਿੰਨ ਕਵਿੱਕ ਰਿਸਪਾਂਸ ਟੀਮਾਂ ਨੂੰ ਹਰੀ ਝੰਡੀ, ਅਲਰਟ ਉੱਤੇ ਪੁਲਿਸ ਟੀਮਾਂ - quick response teams of police - QUICK RESPONSE TEAMS OF POLICE
Published : Jul 16, 2024, 8:44 AM IST
ਪਠਾਨਕੋਟ ਵਿੱਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਜਾਂ ਗੋਲੀਬਾਰੀ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਠਾਨਕੋਟ ਪੁਲਿਸ ਦੀ ਨਫ਼ਰੀ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਵਿੱਚ ਤਿੰਨ ਤਤਕਾਲ ਜਵਾਬ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਆਧੁਨਿਕ ਤਕਨੀਕ ਨਾਲ ਲੈਸ ਹਨ। ਤਤਕਾਲ ਜਵਾਬ ਟੀਮਾਂ ਨੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਅੱਤਵਾਦੀਆਂ ਨਾਲ ਨਜਿੱਠਣ ਲਈ ਆਪਣੇ ਤਰੀਕਿਆਂ ਦੀ ਇੱਕ ਮੌਕ ਡਰਿੱਲ ਵੀ ਕੀਤੀ ਅਤੇ ਤਿੰਨੋਂ ਕਵਿੱਕ ਰਿਸਪਾਂਸ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਐੱਸਐੱਸਪੀ ਨੇ ਦੱਸਿਆ ਕਿ ਪਠਾਨਕੋਟ ਬਾਰਡਰ ਸਟੇਟ ਹੈ ਇਸ ਲਈ ਉਹ ਹਮੇਸ਼ਾ ਹੀ ਅਲਰਟ ਮੋਡ ਉੱਤੇ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਕੀਤੀ।