ਨਵੀਂ ਥਾਰ ਸੜ੍ਹ ਕੇ ਹੋਈ ਸੁਆਹ, ਵਾਲ-ਵਾਲ ਬਚਿਆ ਪੁਲਿਸ ਮੁਲਾਜ਼ਮ - Thar caught fire - THAR CAUGHT FIRE
Published : Jun 21, 2024, 12:23 PM IST
ਤਰਨ ਤਾਰਨ ਦੇ ਪਿੰਡ ਬੋਹੜੀ ਚੌਂਕ ਵਿਖੇ ਅਚਾਨਕ ਇੱਕ ਥਾਰ ਨੂੰ ਅੱਗ ਲੱਗ ਗਈ। ਹਾਲਾਂਕਿ ਹਾਦਸੇ ਵਿੱਚ ਨੌਜਵਾਨ ਦੀ ਜਾਨ ਬਚਾ ਲਈ ਗਈ ਪਰ ਉਸਦੀ ਥਾਰ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਗੱਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਨਵਜੋਤ ਸਿੰਘ ਦੀ ਸੀ ਤੇ ਉਹ ਘਰ ਤੋਂ ਸਿਰਫ 5 ਕਿਲੋਮੀਟਰ ਹੀ ਦੂਰ ਗਿਆ ਸੀ, ਬਾਜ਼ਾਰ ਦੇ ਵਿੱਚ ਸਮਾਨ ਲੈਣ ਜਾ ਰਿਹਾ ਦੀ ਕਿ ਅਚਾਨਕ ਹੀ ਬੋਹੜੀ ਚੌਂਕ ਵਿਖੇ ਥਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਨੌਜਵਾਨ ਨੂੰ ਥਾਰ ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਵੱਲੋ ਮੌਕੇ ਉੱਤੇ ਪਹੁੰਚ ਕੇ ਥਾਰ ਚ ਲੱਗੀ ਅੱਗ ਨੂੰ ਕਾਬੂ ਕੀਤਾ ਗਿਆ, ਪਰ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ, ਥਾਰ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ। ਜ਼ਖਮੀ ਨੌਜਵਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ, ਪਰ ਗਨੀਮਤ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।