ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ; ਪਰ ਲੋਕ ਨਾ-ਖੁਸ਼,-ਕਿਹਾ 'ਸਰਕਾਰ ਕਰ ਰਹੀ ਹੈ ਮਜ਼ਾਕ' - Reduction in petrol diesel prices
Published : Mar 15, 2024, 3:54 PM IST
ਅੰਮ੍ਰਿਤਸਰ : 2024 ਦੀਆਂ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦੇ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਮਿਸਾਲ ਹੈ ਅੱਜ ਘਟਾਏ ਗਏ ਪੈਟਰੋਲ ਡੀਜ਼ਲ ਦੇ ਰੇਟ। ਅੱਜ ਦੋ ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਗਿਆ ਹੈ, ਪਰ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਹ ਮਜ਼ਾਕ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਦੇ ਕੋਲ ਆਉਂਦੇ ਹੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜੇ ਦੇ ਰੇਟ ਘਟਾਏ ਗਏ ਹਨ। ਜਦੋਂ ਚੋਣਾਂ ਹੋ ਜਾਣਗੀਆਂ ਤੇ ਫਿਰ ਰੇਟ ਦੋ ਗੁਣਾ ਵਧਾ ਦਿੱਤੇ ਜਾਣਗੇ।ਸ਼ਹਿਰ ਵਾਸੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਡੇ ਨਾਲ ਕੋਰਾ ਮਜ਼ਾਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਘਟਾਉਣਾ ਹੀ ਸੀ ਤੇ ਘੱਟੋ ਘੱਟ ਪੰਜ ਜਾਂ 10 ਰੁਪਏ ਘਟਾਂਦੇ ਜਿਸ ਨਾਲ ਆਮ ਜਨਤਾ ਨੂੰ ਥੋੜੀ ਰਾਹਤ ਮਿਲਦੀ । ਉਹਨਾਂ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਖਤਮ ਹੋਣ ਜਾਣਗੀਆਂ ਤੇ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਏਗੀ ਉਸ ਵੱਲੋਂ ਫਿਰ ਪੈਟਰੋਲ ਤੇ ਡੀਜਲ ਦੇ ਰੇਟ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਜਦੋਂ ਘਟਾਉਣ 'ਤੇ ਆਉਂਦੇ ਹਨ ਤੇ ਇੱਕ ਜਾਂ ਦੋ ਰੁਪਏ ਘਟਾਉਂਦੇ ਹਨ। ਪਰ ਜਦੋਂ ਤੇਲ ਦੇ ਰੇਟ ਵਧਾਉਣ ਤੇ ਆਉਂਦੇ ਹਨ ਤੇ ਇਕੱਠੇ ਪੰਜ ਜਾਂ 10 ਰੁਪਏ ਵਧਾਉਂਦੇ ਹਨ।