ਪ੍ਰਾਣ ਪ੍ਰਤਿਸ਼ਠਾ ਮੌਕੇ ਮਨਾਈ ਜਾਵੇਗੀ ਦੀਵਾਲੀ, ਅੰਮ੍ਰਿਤਸਰ ਦੇ ਮੰਦਿਰਾਂ 'ਚ ਵੰਡੇ ਜਾ ਰਹੇ ਦੀਵੇ - ਪ੍ਰਾਚੀਨ ਭਦਰ ਕਾਲੀ ਮੰਦਿਰ ਚ ਦੀਵੇ ਵੰਡੇ
Published : Jan 21, 2024, 11:52 AM IST
ਅੰਮ੍ਰਿਤਸਰ: 22 ਜਨਵਰੀ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਨੂੰ ਲੈਕੇ ਦੇਸ਼ ਦੁਨੀਆ ਤੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਦੇਸ਼ ਭਰ ਦੇ ਵਿੱਚ ਤਿਉਹਾਰ ਜਿਹਾ ਮਾਹੌਲ ਬਣਿਆ ਹੋਇਆ ਹੈ। ਇਸ ਦਿਨ ਹਰ ਇੱਕ ਰਾਮ ਭਗਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਅਤੇ 22 ਜਨਵਰੀ ਦੇ ਦਿਨ ਨੂੰ ਇਤਿਹਾਸਿਕ ਤੇ ਖੁਸ਼ਨੂਮਾ ਬਣਾਉਣ ਦੇ ਲਈ ਪੂਰੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਵੱਖ-ਵੱਖ ਜਗ੍ਹਾ ਸਮੇਤ ਪ੍ਰਾਚੀਨ ਭਦਰ ਕਾਲੀ ਮੰਦਿਰ ਵਿੱਚ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ ਦੀਵੇ ਵੰਡੇ ਗਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਦਿਰ ਪ੍ਰਬੰਧਕਾਂ ਨੇ ਦੱਸਿਆ ਕਿ 22 ਜਨਵਰੀ ਨੂੰ "ਦੀਵਾਲੀ ਦਿਵਸ" ਵਜੋਂ ਮਨਾਇਆ ਜਾਵੇਗਾ ਅਤੇ ਸਾਰਾ ਸ਼ਹਿਰ ਦੀਵਿਆਂ ਨਾਲ ਰੌਸ਼ਨ ਹੋਵੇਗਾ। ਮੰਦਿਰਾਂ ਵਿੱਚ ਆਉਣ ਵਾਲੇ ਸ਼ਰਧਾਲੂ ਵੀ ਬੇਹੱਦ ਖੁਸ਼ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਉਹਨਾਂ ਲਈ ਦੀਵਾਲੀ ਸਮਾਨ ਹੈ ਅਤੇ ਉਹ ਧੂਮ ਧਾਮ ਨਾਲ ਇਹ ਦਿਨ ਮਨਾਉਣਗੇ।