ਪੰਜਾਬ

punjab

ਵੱਖ-ਵੱਖ ਤਰ੍ਹਾਂ ਦੇ ਖੂਬਸੂਰਤ ਫੁੱਲਾਂ ਨਾਲ ਸਜੇ ਅੰਮ੍ਰਿਤਸਰ ਦੇ ਵੱਖ-ਵੱਖ ਮੰਦਰ - Janam ashatmi

By ETV Bharat Punjabi Team

Published : Aug 26, 2024, 5:25 PM IST

ਵੱਖ ਵੱਖ ਤਰ੍ਹਾਂ ਦੇ ਖੂਬਸੂਰਤ ਫੁੱਲਾਂ ਨਾਲ ਸਜੇ ਅੰਮ੍ਰਿਤਸਰ ਦੇ ਵੱਖ-ਵੱਖ ਮੰਦਿਰ (AMRITSAR REPORTER)

ਅੰਮ੍ਰਿਤਸਰ : ਦੇਸ਼ ਭਰ 'ਚ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਮੰਦਰਾਂ 'ਚ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਅੰਮ੍ਰਿਤਸਰ 'ਚ ਜਨਮ ਅਸ਼ਟਮੀ ਮੌਕੇ ਬਹੁਤ ਹੀ ਸੁੰਦਰ ਢੰਗ ਨਾਲ ਮੰਦਰਾਂ ਨੂੰ ਸਜਾਇਆ ਗਿਆ ਹੈ ਅਤੇ ਭਗਤਾਂ ਲਈ ਖ਼ਾਸ ਵਿਵਸਥਾ ਕੀਤੀ ਗਈ ਹੈ। ਅੰਮ੍ਰਿਤਸਰ ਦੇ ਏਅਰਪੋਰਟ ਰੋਡ 'ਤੇ ਗਿਰੀਰਾਜ ਮੰਦਰ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਜਨਮ ਅਸ਼ਟਮੀ ਨੂੰ ਵੇਖਦੇ ਹੋਏ ਮੰਦਰ 'ਚ ਆਉਣ ਵਾਲੇ ਭਗਤਾਂ ਲਈ ਵਿਸ਼ੇਸ਼ ਪੂਜਾ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ ਹੈ। ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਠਾਕੁਰ ਜੀ ਦਾ ਵਿਸ਼ੇਸ਼ ਪੋਸ਼ਾਕ ਪਹਿਨਾ ਕੇ ਉਨ੍ਹਾਂ ਦਾ ਸ਼ਿੰਗਾਰ ਵੀ ਕੀਤਾ ਜਾਵੇਗਾ। ਭਗਤਾਂ 'ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅਤੇ ਮੰਦਰ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਵੀ ਸਜਾਇਆ ਜਾ ਰਿਹਾ ਅਤੇ ਮੰਤਰ ਪ੍ਰਬੰਧਕਾਂ ਨੇ ਦੱਸਿਆ ਕਿ ਜਨਮ ਅਸ਼ਟਮੀ ਮੌਕੇ ਪੂਰੀਆਂ ਤਿਆਰੀਆਂ ਕਰ ਲਿੱਤੀਆਂ ਗਈਆਂ ਹਨ ਅਤੇ ਸ਼ਾਮ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਰ ਵਿੱਚ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ।

ABOUT THE AUTHOR

...view details