ETV Bharat / sports

ਗੌਤਮ ਗੰਭੀਰ ਦੇ ਹਮਲਾਵਰ ਰਵੱਈਏ 'ਤੇ ਸਾਬਕਾ ਕ੍ਰਿਕਟਰ ਦਾ ਖੁਲਾਸਾ, ਕੀ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹੈ ਖ਼ਤਰਾ? - GAUTAM GAMBHIR ATTACKING APPROACH

Team India head Coach Gautam Gambhir attacking approach : ਭਾਰਤੀ ਟੀਮ ਦੇ ਮੁੱਖ ਕੋਚ ਵੀਰਵਾਰ ਤੋਂ ਬੰਗਲਾਦੇਸ਼ ਦੇ ਖਿਲਾਫ ਸ਼ੁਰੂ ਹੋ ਰਹੀ ਟੈਸਟ ਸੀਰੀਜ਼ 'ਚ ਆਪਣੀ ਪਹਿਲੀ ਟੈਸਟ ਸੀਰੀਜ਼ 'ਤੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਨੇ ਉਨ੍ਹਾਂ ਦੇ ਹਮਲਾਵਰ ਰਵੱਈਏ ਬਾਰੇ ਗੱਲ ਕੀਤੀ ਹੈ। ਪੜ੍ਹੋ ਪੂਰੀ ਖਬਰ...

ਰੋਹਿਤ ਅਤੇ ਕੋਹਲੀ ਨਾਲ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ।
ਰੋਹਿਤ ਅਤੇ ਕੋਹਲੀ ਨਾਲ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ। (IANS PHOTOS)
author img

By ETV Bharat Sports Team

Published : Sep 18, 2024, 10:13 AM IST

Updated : Sep 18, 2024, 11:47 AM IST

ਨਵੀਂ ਦਿੱਲੀ: ਟੀਮ ਇੰਡੀਆ ਦੇ ਮੁੱਖ ਕੋਚ ਅਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਹਮਲਾਵਰ ਰਵੱਈਆ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਵੀ ਇਸ ਬਾਰੇ ਖੁਲਾਸਾ ਕੀਤਾ ਹੈ। ਕਾਰਤਿਕ ਨੇ ਲੈਜੇਂਡਸ ਲੀਗ ਕ੍ਰਿਕਟ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਗੰਭੀਰ ਬਾਰੇ ਵੱਡੀ ਗੱਲ ਕਹੀ ਹੈ।

ਦਿਨੇਸ਼ ਕਾਰਤਿਕ ਨੇ ਗੌਤਮ ਗੰਭੀਰ ਦੇ ਹਮਲਾਵਰ ਰਵੱਈਏ ਬਾਰੇ ਗੱਲ ਕੀਤੀ

ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਹੋਏ ਕਾਰਤਿਕ ਨੇ ਕਿਹਾ, 'ਉਨ੍ਹਾਂ ਦੀ ਹਮਲਾਵਰਤਾ ਆਮ ਤੌਰ 'ਤੇ ਆਪਣੇ ਖਿਡਾਰੀਆਂ ਨੂੰ ਬਚਾਉਣ ਲਈ ਦਿਖਾਈ ਦਿੰਦੀ ਹੈ। ਟੀਮ ਦੇ ਖਿਡਾਰੀ ਇਸ ਸਮੇਂ ਦਾ ਆਨੰਦ ਲੈਣਗੇ। ਗੰਭੀਰ ਨੂੰ ਜਾਣਨ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਉਹ ਅਜਿਹੇ ਵਿਅਕਤੀ ਨਹੀਂ ਹਨ ਜੋ ਬਿਨਾਂ ਕਿਸੇ ਕਾਰਨ ਗੁੱਸੇ ਹੋ ਜਾਵੇ। ਮੈਨੂੰ ਯਕੀਨ ਹੈ ਕਿ ਉਹ ਜੋ ਵੀ ਜ਼ਰੂਰੀ ਹੋਵੇਗਾ ਉਸ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕਰਨਗੇ ਅਤੇ ਖਿਡਾਰੀਆਂ ਤੋਂ ਸਰਵੋਤਮ ਪ੍ਰਦਰਸ਼ਨ ਕਰਾਉਣਾ ਉਨ੍ਹਾਂ ਦਾ ਕੰਮ ਹੋਵੇਗਾ'।

ਕਾਰਤਿਨ ਨੇ ਅੱਗੇ ਕਿਹਾ, 'ਗੰਭੀਰ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਮੁਸ਼ਕਿਲ ਹਾਲਾਤਾਂ 'ਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕੋਲ ਖੇਡ ਦੀ ਨਬਜ਼ ਰੱਖਣ ਦੀ ਕਲਾ ਹੈ, ਜੋ ਕੋਚ ਲਈ ਜ਼ਰੂਰੀ ਹੈ। ਉਹ ਇੱਕ ਕੋਚ ਦੇ ਰੂਪ ਵਿੱਚ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ, ਮੈਨੂੰ ਭਰੋਸਾ ਹੈ ਕਿ ਉਹ ਸਾਰੇ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਕੋਚਿੰਗ ਦਾ ਕੰਮ ਉਨ੍ਹਾਂ ਲਈ ਹੁਣ ਤੱਕ ਚੰਗਾ ਰਿਹਾ ਹੈ। ਹੁਣ ਉਹ ਬੰਗਲਾਦੇਸ਼ ਸੀਰੀਜ਼ 'ਤੇ ਹੈ, ਬੰਗਲਾਦੇਸ਼ ਲਈ ਇੱਥੇ ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ'।

ਕਾਰਤਿਕ ਅਤੇ ਸ਼ਿਖਰ ਡੈਬਿਊ ਕਰਨਗੇ

ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦਿਨੇਸ਼ ਕਾਰਤਿਕ ਲੀਜੈਂਡਜ਼ ਲੀਗ ਕ੍ਰਿਕਟ ਵਿੱਚ ਖੇਡਦੇ ਨਜ਼ਰ ਆਏ। ਉਨ੍ਹਾਂ ਦੇ ਨਾਲ ਸ਼ਿਖਰ ਧਵਨ ਵੀ ਇਸ ਟੂਰਨਾਮੈਂਟ 'ਚ ਭਾਰਤ ਲਈ ਖੇਡਦੇ ਨਜ਼ਰ ਆਉਣਗੇ। ਇਸ ਪ੍ਰੋਗਰਾਮ ਦੌਰਾਨ ਸੁਰੇਸ਼ ਰੈਨਾ, ਜੋ ਪਹਿਲਾਂ ਹੀ ਇਸ ਲੀਗ ਵਿੱਚ ਖੇਡ ਰਹੇ ਹਨ, ਉਨ੍ਹਾਂ ਨੇ ਕਾਰਤਿਕ ਅਤੇ ਸ਼ਿਖਰ ਦਾ ਟੂਰਨਾਮੈਂਟ ਵਿੱਚ ਸਵਾਗਤ ਕੀਤਾ ਹੈ। ਇਹ ਦੋਵੇਂ ਖਿਡਾਰੀ ਇਸ ਸੀਜ਼ਨ 'ਚ ਲੀਜੈਂਡਜ਼ ਲੀਗ ਕ੍ਰਿਕਟ 'ਚ ਡੈਬਿਊ ਕਰਦੇ ਨਜ਼ਰ ਆਉਣਗੇ।

Last Updated : Sep 18, 2024, 11:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.