ਪੰਜਾਬ

punjab

By ETV Bharat Punjabi Team

Published : May 16, 2024, 3:19 PM IST

ETV Bharat / videos

ਸ਼੍ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਮਿਲਿਆ ਵੱਡਾ ਝਟਕਾ, ਬੀਬੀ ਦਲਬੀਰ ਕੌਰ 'ਆਪ' 'ਚ ਸ਼ਾਮਿਲ - Dalbir Kaur joined AAP

ਅੰਮਿਤਸਰ ਦੇ ਹਲਕਾ ਕੇਂਦਰੀ ਅਤੇ ਦੱਖਣੀ ਵਿਚ ਆਮ ਆਦਮੀ ਪਾਰਟੀ ਉਸ ਵੇਲੇ ਹੋਰ ਮਜਬੂਤੀ ਹੁੰਦੀ ਦਿਖਾਈ ਦਿੱਤੀ ਜਦੋਂ ਅਕਾਲੀ ਭਾਜਪਾ ਗਠਜੋੜ ਤੋਂ ਚੋਣ ਲੜ ਚੁੱਕੀ ਬੀਬੀ ਦਲਬੀਰ ਕੌਰ ਆਪਣੇ ਸਾਥੀਆ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਉਹਨਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਉੱਤੇ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਅੰਮ੍ਰਿਤਸਰ ਸੀਟ ਲਈ ਕੰਮ ਕਰਨ ਦੀ ਗਲ ਆਖੀ। ਇਸ ਮੌਕੇ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਅਤੇ ਅੱਜ ਆਪਣੇ ਸਾਥੀਆ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਉਹਨਾਂ ਭਰੋਸਾ ਦਿਵਾਇਆ ਕਿ ਲੋਕਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕਰਕੇ ਜਿੱਤ ਹਾਸਿਲ ਕਰਵਾਉਣਗੇ ਅਤੇ ਹਲਕੇ ਦਾ ਪੂਰਨ ਵਿਕਾਸ ਹੋਵੇਗਾ। 

ABOUT THE AUTHOR

...view details