ਅੰਮ੍ਰਿਤਸਰ : ਸੂਬੇ ਵਿੱਚ ਇੱਕ ਪਾਸੇ ਅਵਾਰਾ ਜਾਨਵਰਾਂ ਵੱਲੋਂ ਲੋਕਾਂ ਨੂੰ ਸ਼ਿਕਾਰ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਦੂਜੇ ਪਾਸੇ ਕੁਝ ਮਾਮਲੇ ਅਜਿਹੇ ਵੀ ਹਨ, ਜਿੱਥੇ ਇਨਸਾਨਾਂ ਵੱਲੋਂ ਜਾਨਵਰਾਂ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਔਰਤ ਵੱਲੋਂ ਆਪਣੇ ਘਰ ਦੇ ਅੰਦਰ ਕੁੱਤੇ ਨੂੰ ਮਾਰ ਕੇ ਘਰ ਦੇ ਬਾਹਰ ਸੁੱਟਿਆ ਗਿਆ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਹੈ, ਜਿੱਥੋਂ ਦੀ ਕਿ ਇੱਕ ਸੀਸੀਟੀਵੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਹਰ ਇੱਕ ਦਾ ਦਿਲ ਝੰਝੋੜ ਦਿੰਦੀ ਹੈ।
ਬੇਜ਼ੁਬਾਨਾਂ 'ਤੇ ਕਹਿਰ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਸੰਸਥਾ ਦੇ ਚੇਅਰਮੈਨ ਡਾਕਟਰ ਰੋਹਨ ਮਹਿਰਾ ਵੱਲੋਂ ਇਸ ਤੇ ਐਕਸ਼ਨ ਲੈਂਦਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਬੇਜ਼ੁਬਾਨਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖ ਕੇ ਹਰੇਕ ਦੇ ਮਨ ਵਿੱਚ ਰੋਸ ਪਾਇਆ ਜਾ ਰਿਹਾ ਹੇ।
ਪੰਜਾਬ ਦੇ ਲੋਕਾਂ ਨੂੰ ਅਪੀਲ
ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਅਜਿਹਾ ਕਦੇ ਵੀ ਬੇਜ਼ੁਬਾਨਾਂ ਨਾਲ ਨਹੀਂ ਕਰਨਾ ਚਾਹੀਦਾ ਉਹਨਾਂ ਕਿਹਾ ਕਿ ਅਗਰ ਅਸੀਂ ਇਸ ਤੇ ਕਾਰਵਾਈ ਕਰਕੇ ਮਾਮਲਾ ਦਰਜ ਕਰਵਾ ਦਿੰਦੇ ਹਾਂ ਤੇ ਬਜ਼ੁਰਗ ਔਰਤ ਦੀ ਵੀ ਜ਼ਿੰਦਗੀ ਖਰਾਬ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਮੀਡੀਆ ਦੇ ਜਰੀਏ ਇਸ ਬਜ਼ੁਰਗ ਔਰਤ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਅਗਾਹ ਤੋਂ ਅਜਿਹੀ ਹਰਕਤ ਨਾ ਕਰੇ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਗਰ ਉਹ ਬੇਜ਼ੁਬਾਨਾਂ ਨੂੰ ਕੁਝ ਦੇ ਨਹੀਂ ਸਕਦੇ ਤਾਂ ਉਹਨਾਂ ਨੂੰ ਇਸ ਤਰੀਕੇ ਮਾਰਨ ਵੀ ਨਾ ।
- ਸਵੇਰੇ-ਸਵੇਰੇ ਲੱਗਾ ਝਟਕਾ ! ਅਕਤੂਬਰ ਮਹੀਨੇ ਦੇ ਪਹਿਲੇ ਦਿਨ ਵਧੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ, ਚੈਕ ਕਰੋ ਨਵਾਂ ਰੇਟ - LPG PRICE HIKE
- ਤਿਉਹਾਰਾਂ ਨਾਲ ਭਰਿਆ ਅਕਤੂਬਰ, ਜਾਣੋ ਕਦੋਂ ਹੈ ਨਰਾਤੇ, ਦੁਸਹਿਰਾ ਤੇ ਕਰਵਾ ਚੌਥ - October Festivals 2024
- ਪੰਚਾਇਤੀ ਚੋਣਾਂ ਨੂੰ ਲੈਕੇ ਧੱਕਾ ਕਰ ਰਹੀ ਸੱਤਾ ਧਿਰ! ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਲਾਏ ਗੰਭੀਰ ਇਲਜ਼ਾਮ - panchayat elections Tarn taran
ਇੱਥੇ ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਤੋਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਹੋਈ ਹੈ। ਪਰ ਇਸ ਮਾਮਲੇ ਚ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਅਤੇ ਦੂਜੇ ਪਾਸੇ ਸਮਾਜਸੇਵੀ ਸੰਸਥਾਵਾਂ ਵੱਲੋਂ ਇਸ ਮੁੱਦੇ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬੇਜ਼ੁਮਾਨਾਂ ਦੇ ਨਾਲ ਅਜਿਹੀਆਂ ਹਰਕਤਾਂ ਨਾ ਕਰਨ।