ਬੋਰਵੈੱਲ 'ਚ ਡਿੱਗਿਆ ਡੇਢ ਸਾਲ ਦਾ ਮਾਸੂਮ, ਪ੍ਰਸ਼ਾਸ਼ਨ ਨਾਲ ਮਿਲ ਕੇ ਬਚਾਅ ਕਾਰਜ 'ਚ ਜੁਟ ਗਏ ਡੇਰਾ ਪ੍ਰੇਮੀ, ਦੇਖੋ ਨੰਨ੍ਹੀ ਜਾਨ ਨੂੰ ਬਾਹਰ ਕੱਢਣ ਦੀਆਂ ਤਸਵੀਰਾਂ - child fell into borewell - CHILD FELL INTO BOREWELL
Published : Jul 14, 2024, 5:33 PM IST
|Updated : Jul 14, 2024, 5:47 PM IST
ਫਾਜ਼ਿਲਕਾ: ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਖਾਲੀ ਪਾਏ ਬੋਰਵੈਲ ਵਿੱਚ ਡੇਢ ਸਾਲ ਦਾ ਬੱਚਾ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਬੱਚੇ ਦੇ ਡਿੱਗਣ ਦਾ ਪਤਾ ਲੱਗਾ ਤਾਂ ਮੌਕੇ ਉਤੇ ਭਾਜੜਾਂ ਪੈ ਗਈਆਂ। ਉਕਤ ਘਟਨਾ ਦਾ ਜਦੋਂ ਹੀ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪ੍ਰਸ਼ਾਸਨ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮੌਕੇ ਉਤੇ ਪਹੁੰਚ ਗਏ ਅਤੇ ਬਚਾਅ ਕਾਰਜ ਵਿੱਚ ਜੁਟ ਗਏ। ਪੁਲਿਸ ਦੀ ਮੁਸਤੈਦੀ, ਪ੍ਰਸ਼ਾਸਨ ਅਤੇ ਡੇਰਾ ਪ੍ਰੇਮੀਆਂ ਦੀ ਮਦਦ ਦੇ ਨਾਲ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਟੋਆ ਪੁੱਟ ਕੇ ਸਖ਼ਤ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਖੇਡਦੇ-ਖੇਡਦੇ ਬੋਰਵੈੱਲ ਵਿਚ ਜਾ ਡਿੱਗਿਆ ਸੀ। ਮੌਕੇ ਉਤੇ ਬੱਚੇ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।