ਬਸੀ ਪਠਾਣਾ ਪੁਲਿਸ ਨੇ ਚੋਰੀ ਦੀ ਕਾਰ ਸਮੇਤ ਇੱਕ ਮੁਲਜ਼ਮ ਕੀਤਾ ਗ੍ਰਿਫ਼ਤਾਰ - accused arrested with stolen car - ACCUSED ARRESTED WITH STOLEN CAR
Published : Jul 17, 2024, 9:16 AM IST
ਸ੍ਰੀ ਫ਼ਤਹਿਗੜ੍ਹ ਸਾਹਿਬ: ਬਸੀ ਪਠਾਣਾ ਪੁਲਿਸ ਵਲੋਂ ਮੋਰਿੰਡਾ ਤੋਂ ਚੋਰੀ ਹੋਈ ਕਾਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਚੋਰੀ ਦੀ ਕਾਰ ਨੂੰ ਕਬਜੇ ਵਿੱਚ ਲੈਕੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਏਐਸਆਈ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੈਣਮਾਜਰੀ ਦੇ ਸੂਆ ਪੁਲ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋਈ ਇਕ ਕਾਰ ਖੜੀ ਹੈ, ਜੋ ਬਿਨਾ ਨੰਬਰ ਪਲੇਟ ਤੋਂ ਹੈ। ਉਹਨਾਂ ਨੇ ਦੱਸਿਆ ਕਿ ਜੋ ਵਿਅਕਤੀ ਹਨ, ਉਹ ਵੀ ਸ਼ੱਕੀ ਲੱਗ ਰਹੇ ਹਨ। ਉਹਨਾਂ ਨੇ ਦੱਸਿਆ ਕਿ ਨੀਰਜ ਸਿੰਘ ਤੇ ਸੁਖਵਿੰਦਰ ਸਿੰਘ ਨੇ ਹੋਰ ਨਾਮਾਲੂਮ ਵਿਅਕਤੀਆਂ ਨਾਲ ਮਿਲ ਕੇ ਮੋਰਿੰਡਾ ਤੋਂ ਕਾਰ ਚੋਰੀ ਕੀਤੀ ਸੀ। ਜਿਸ 'ਚ ਕਾਰ ਸਮੇਤ ਬਸੀ ਪਠਾਣਾਂ ਪੁਲਿਸ ਵੱਲੋਂ ਨੀਰਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਇਸੇ ਮੁਕੱਦਮੇ 'ਚ ਨਾਮਜ਼ਦ ਕੀਤੇ ਗਏ ਸੁਖਵਿੰਦਰ ਸਿੰਘ ਤੇ ਇੰਨਾਂ ਦੇ ਨਾਮਾਲੂਮ ਸਾਥੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨੀਰਜ ਸਿੰਘ ਤੇ ਸੁਖਵਿੰਦਰ ਸਿੰਘ ਨੇ ਹੋਰ ਨਾਮਾਲੂਮ ਵਿਅਕਤੀਆਂ ਨਾਲ ਮਿਲ ਕੇ ਮੋਰਿੰਡਾ ਤੋਂ ਕਾਰ ਚੋਰੀ ਕੀਤੀ ਸੀ।