ਫੇਲ੍ਹ ਹੋਇਆ ਸਰਕਾਰ ਦਾ ਦਿੱਲੀ ਮਾਡਲ, ਹਲਕਾ ਚੱਬੇਵਾਲ ਦੇ ਸਮਾਰਟ ਮਿਡਲ ਸਕੂਲ ਦੇ ਮੰਦੇ ਹਾਲ ! - Smart Middle School Chabbewal - SMART MIDDLE SCHOOL CHABBEWAL
Published : Jul 12, 2024, 1:05 PM IST
ਹੁਸ਼ਿਆਰਪੁਰ: ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਜਿਆਣ ਦੀਆਂ ਹਨ। ਜਿੱਥੇ ਕਿ ਸਰਕਾਰੀ ਸਮਾਰਟ ਸਕੂਲ ਦਾ ਹਾਲ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸਕੂਲ ਦੀ ਇਹ ਹਾਲਤ ਕੋਈ ਨਵੀਂ ਨਹੀਂ ਬਲਕਿ ਪੁਰਾਣੀ ਹੈ ਤੇ ਵਾਰ-ਵਾਰ ਮੀਡੀਆ 'ਚ ਆਉਣ ਦੇ ਬਾਵਜੂਦ ਵੀ ਇਹ ਮਸਲਾ ਅਜੇ ਤੱਕ ਸੁਲਝ ਨਹੀਂ ਸਕਿਆ। ਜਿਸ ਕਾਰਨ ਵਿਦਿਆਰਥੀਆਂ ਨੂੰ ਸਕੂਲ ਅੰਦਰ ਦਾਖਲ ਹੋਣ ਲਈ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰ ਤਾਂ ਹੋਰ ਬੇਸ਼ੱਕ ਇਹ ਸਮਾਰਟ ਸਕੂਲ ਹੈ ਪਰ ਸਕੂਲ ਅੰਦਰ ਅਧਿਆਪਕ ਵੀ ਇਕ ਹੀ ਹੈ, ਜਿਸ ਤੋਂ ਸਹਿਜ਼ੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਰ ਵਿਦਿਆਰਥੀਆਂ ਦੀ ਪੜ੍ਹਾਈ ਵੀ ਰੱਬ ਆਸਰੇ ਹੀ ਹੋਵੇਗੀ। ਇਸ ਸਬੰਧੀ ਸਕੂਲ ਇੰਚਾਰਜ ਦਾ ਕਹਿਣਾ ਕਿ ਉਨ੍ਹਾਂ ਵਲੋਂ ਕਈ ਵਾਰ ਵਿਭਾਗ ਨੂੰ ਇਸ ਦੀਆਂ ਦਿੱਕਤਾਂ ਸਬੰਧੀ ਲਿਖਿਆ ਜਾ ਚੁੱਕਿਆ ਪਰ ਕੋਈ ਹੱਲ ਨਹੀਂ ਕੀਤਾ ਗਿਆ। ਉਥੇ ਹੀ 'ਆਪ' ਦੇ ਹਲਕਾ ਇੰਚਾਰਜ ਹਰਮਿੰਦਰ ਸੰਧੂ ਦਾ ਕਹਿਣਾ ਕਿ ਜਲਦ ਹੀ ਸਕੂਲ ਦੇ ਸੁਧਾਰ ਲਈ ਉਪਰਾਲੇ ਕੀਤੇ ਜਾਣਗੇ।