ਸਵਾਰੀ ਬਿਠਾਉਣ ਨੂੰ ਲੈ ਕੇ ਆਪਸ 'ਚ ਭਿੜੇ ਦੋ ਆਟੋ ਚਾਲਕ, ਇੱਕ 'ਤੇ ਕੀਤਾ ਜਾਨਲੇਵਾ ਹਮਲਾ - amritsar news
Published : Mar 4, 2024, 8:53 AM IST
ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਆਟੋ ਵਿੱਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਦੋ ਆਟੋ ਚਾਲਕਾਂ ਦੇ ਵਿੱਚ ਮਾਮੂਲੀ ਜਿਹੀ ਬਹਿਸ ਨੇ ਖੂਨੀ ਰੂਪ ਅਖਤਿਆਰ ਕਰ ਲਿਆ। ਇਸ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਆਟੋ ਚਾਲਕ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਆਟੋ ਡਰਾਈਵਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਾਮਲੇ ਸਬੰਧੀ ਜਾਣਾਕਾਰੀ ਦਿੰਦੇ ਹੋਏ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਹੋਏ ਝਗੜੇ ਤੋਂ ਬਾਅਦ ਮਾਮਲਾ ਠੰਢਾ ਹੋ ਗਿਆ ਸੀ, ਪਰ ਮੁਲਜ਼ਮ ਨੇ ਸੁਖਰਾਜ ਦੇ ਉਤੇ ਇੱਕ ਸਲੂਨ ਵਿੱਚ ਜਾ ਕੇ ਹਮਲਾ ਕਰ ਦਿੱਤਾ। ਉਸਦੇ ਉੱਪਰ ਦਾਤਰਾਂ ਤੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ। ਉਕਤ ਘਟਨਾ ਦੌਰਾਨ ਸਾਰੇ ਮਾਮਲੇ ਦੀ ਵੀਡੀਓ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਬਣਾਈ ਗਈ। ਜਿਸ ਨੂੰ ਲੋਕਾਂ ਨੇ ਸੋਸ਼ਲ ਮੀਡੀਆ ਗਰੁੱਪਾਂ ਦੇ ਉੱਤੇ ਵਾਇਰਲ ਕਰ ਦਿੱਤਾ ਹੈ। ਇਸ ਸਬੰਧੀ ਜਖਮੀ ਆਟੋ ਚਾਲਕ ਨੇ ਦੱਸਿਆ ਕਿ ਦੂਸਰੇ ਆਟੋ ਚਾਲਕ ਦਾ ਨਾਂ ਜੋਬਨ ਹੈ, ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।