ਨਕਲੀ ਪੁਲਿਸ ਵਾਲਾ ਬਣਕੇ ਖੋਹਿਆ ਮੋਬਾਇਲ ਤੇ ਗੱਡੀ ਕੀਤੀ ਚੋਰੀ, ਚੜਿਆ ਪੁਲਿਸ ਦੇ ਅੜਿੱਕੇ - FAKE POLICE OFFICE
Published : Dec 10, 2024, 8:30 PM IST
ਫਿਰੋਜ਼ਪੁਰ: ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਨਕਲੀ ਚੋਲੇ ਪਾ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਇਸੇ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਦੀ ਧੌਸ ਜਮਾ ਕੇ ਇੱਕ ਵਿਅਕਤੀ ਕੋਲੋਂ ਉਸ ਦਾ ਮੋਬਾਈਲ ਖੋਹ ਕੇ ਲੈ ਗਿਆ। ਜਿਸ ਬਾਬਤ ਜਦ ਪੜਤਾਲ ਕੀਤੀ ਗਈ ਤਾਂ ਉਹ ਨਕਲੀ ਪੁਲਿਸ ਮੁਲਾਜ਼ਮ ਸਾਬਿਤ ਹੋਇਆ। ਜਦੋਂ ਇਹ ਸਭ ਦੀ ਜਾਣਕਾਰੀ ਐਸਐਚਓ ਸਿਟੀ ਜੀਰਾ ਕੰਵਲਜੀਤ ਰਾਏ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕੀ ਹਤਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਟਿਆਲਾ ਵੱਲੋਂ ਤਰਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪੱਟੀ ਦਾ ਮੋਬਾਇਲ ਇਹ ਕਹਿ ਕੇ ਲੈ ਗਿਆ ਕਿ ਉਹ ਸੀਆਈਏ ਥਾਣਾ ਮਹਿਣਾ ਦਾ ਮੁਲਾਜ਼ਮ ਹੈ ਤੇ ਉਹ ਆਪਣਾ ਮੋਬਾਈਲ ਥਾਣੇ ਵਿੱਚੋਂ ਲੈ ਕੇ ਜਾਣ ਲਈ ਕਿਹਾ ਗਿਆ ਸੀ। ਜਦੋਂ ਇਸ ਬਾਬਤ ਪੜਤਾਲ ਕੀਤੀ ਗਈ ਤਾਂ ਇਹ ਵਿਅਕਤੀ ਨਕਲੀ ਪੁਲਿਸ ਮੁਲਾਜ਼ਮ ਸਾਬਤ ਹੋਇਆ।