ਤੇਜ਼ ਰਫ਼ਤਾਰ ਬ੍ਰੀਜ਼ਾ ਗੱਡੀ ਨੇ ਦਰੜਿਆ ਬਾਇਕ ਸਵਾਰ, ਗੰਭੀਰ ਹਾਲਤ 'ਚ ਲਿਜਾਇਆ ਗਿਆ ਹਸਪਤਾਲ - road accident - ROAD ACCIDENT
Published : Apr 22, 2024, 4:19 PM IST
ਫਰੀਦਕੋਟ : ਸੁਭਾ ਨੈਸ਼ਨਲ ਹਾਈਵੇ 54 ਤੇ ਪਿੰਡ ਮੰਡ ਵਾਲਾ ਮੋੜ ਤੇ ਇੱਕ ਤੇਜ਼ ਰਫਤਾਰ ਬ੍ਰੀਜ਼ਾ ਕਾਰ ਬੇਕਾਬੂ ਹੋਕੇ ਮੋਟਰਸਾਈਕਲ 'ਚ ਵੱਜੀ ਜਿਸ ਦੇ ਚਲਦੇ ਮੋਟਰਸਾਈਕਲ ਸਵਾਰ ਬੁਰੀ ਤਰਾਂ ਜਖਮੀ ਹੋ ਗਿਆ। ਜਿਸ ਨੂੰ ਗੰਭੀਰ ਹਾਲਤ 'ਚ ਮੈਡੀਕਲ ਹਸਪਤਾਲ ਲਿਜਾਇਆ ਗਿਆ ਹੈ। ਮੌੱਕੇ ਤੇ ਮੌਜੂਦ ਲੋਕਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੰੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਬ੍ਰੀਜ਼ਾ ਗੱਡੀ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਹੀ ਸੀ। ਅਚਾਨਕ ਉਹ ਬੇਕਾਬੂ ਹੋ ਗਈ ਤੇ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਿਵਾਈਡਰ ਨੂੰ ਪਾਰ ਕਰ ਦੂਜੇ ਪਾਸੇ ਜਾ ਰਹੇ ਇੱਕ ਪਲਟੀਨਾ ਮੋਟਰਸਾਈਕਲ 'ਚ ਜਾ ਵੱਜੀ। ਜਿਸ ਕਾਰਨ ਬਾਇਕ ਸਵਾਰ ਨੌਜਵਾਨ ਬੁਰੀ ਤਰਾਂ ਜਖਮੀ ਹੋ ਗਿਆ। ਜਿਸ ਨੂੰ ਤੁਰੰਤ ਲੋਕਾਂ ਵੱਲੋਂ ਮਦਦ ਕਰਕੇ ਫਰੀਦਕੋਟ ਦੇ ਗੁਰੂ ਗੋਬਿਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।