ਭੇਤਭਰੇ ਹਲਾਤਾਂ ਵਿੱਚ ਹੋਈ 5 ਸਾਲਾਂ ਬੱਚੀ ਦੀ ਮੌਤ, ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ - Baby girl died - BABY GIRL DIED
Published : Jul 7, 2024, 5:56 PM IST
ਹੁਸ਼ਿਆਰਪੁਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇੱਕ 5 ਸਾਲ ਦੀ ਬੱਚੀ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਏ ਹਨ ਕਿ ਸਕੂਲ ਵੱਲੋਂ ਬੱਚੀ ਦੀ ਦੇਖ ਭਾਲ ਨਹੀਂ ਕੀਤੀ ਗਈ ਤਾਂ ਇਹ ਹਾਲਤ ਬਣੇ ਹਨ। ਦਰਅਸਲ ਸਕੂਲ ਵਿੱਚ ਬੱਚੀ ਨੂੰ ਭੂੰਡ ਲੜ ਗਏ ਸਨ। ਭੂੰਡ ਇੰਨੀ ਜ਼ਿਆਦਾ ਤਾਦਾਦ ਵਿੱਚ ਲੜੇ ਕਿ ਸਾਰਾ ਜ਼ਹਿਰ ਬੱਚੀ ਦੇ ਸਰੀਰ ਵਿੱਚ ਫੈਲ ਗਿਆ ਪਰ ਅਧਿਆਪਕਾਂ ਨੇ ਮਾਪਿਆਂ ਨੂੰ ਦੱਸਿਆ ਨਹੀਂ। ਬੱਚੀ ਦੀ ਹਾਲਤ ਦੇਖ ਕੇ ਮਾਪਿਆਂ ਨੇ ਵੱਖ ਵੱਖ ਡਾਕਟਰਾਂ ਨੂੰ ਚੈੱਕ ਕਰਵਾਇਆ ਪਰ ਕੋਈ ਬਚਾਅ ਨਾ ਸਕਿਆ। ਜਿਸ ਤੋਂ ਬਾਅਦ ਹੁਣ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਸਕੂਲ ਪ੍ਰਸ਼ਾਸਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚੀ ਨੇਹਾ ਦੀ ਨਾਨੀ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਸਕੂਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।